ਗੁਆਂਢਣ ਰਾਧਿਕਾ ਨਾਲ ਕੀਤਾ ਸੀ ਰਹਾਨੇ ਨੇ ਵਿਆਹ

02/17/2018 3:02:25 AM

ਜਲੰਧਰ— ਕੁਝ ਸਾਲਾਂ ਵਿਚ ਟੀਮ ਇੰਡੀਆ ਲਈ ਭਰੋਸੇਮੰਦ ਬਣੇ ਅਜਿੰਕਯ ਰਹਾਨੇ ਦੀ ਲਵ ਸਟੋਰੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ।  ਰਹਾਨੇ ਨੇ ਆਪਣੇ ਗੁਆਂਢ ਵਿਚ ਰਹਿੰਦੀ ਰਾਧਿਕਾ ਧੋਪਾਵਕਰ ਨਾਲ 2014 ਵਿਚ ਵਿਆਹ ਕੀਤਾ ਸੀ। ਦਰਅਸਲ ਸਕੂਲ ਵਿਚ ਪੜ੍ਹਦੇ ਸਮੇਂ ਤੋਂ ਹੀ ਦੋਵੇਂ ਚੰਗੇ ਦੋਸਤ ਰਹੇ ਸਨ। ਉਨ੍ਹਾਂ ਦੇ ਇਸ ਰਿਸ਼ਤੇ ਨੂੰ ਦੋਵੇਂ ਪਰਿਵਾਰਾਂ ਨੇ ਮਿਲ ਕੇ ਵਿਆਹ ਦਾ ਨਾਂ ਦਿੱਤਾ। ਦੋਵਾਂ ਨੇ ਜਦੋਂ ਆਪਣੇ ਵਿਆਹ ਦੇ ਬਾਰੇ ਵਿਚ ਸੁਣਿਆ ਤਾਂ ਹੈਰਾਨ ਰਹਿ ਗਏ।
ਦਰਅਸਲ ਦੋਵੇਂ ਖੁਦ ਨੂੰ ਇਕ-ਦੂਜੇ ਦਾ ਸਿਰਫ ਚੰਗਾ ਦੋਸਤ ਮੰਨਦੇ ਸਨ ਪਰ ਜਦੋਂ ਘਰ ਵਾਲਿਆਂ ਨੇ ਜ਼ੋਰ ਦਿੱਤਾ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਕ-ਦੂਜੇ ਲਈ ਹੀ ਬਣੇ ਹਨ। 26 ਦਸੰਬਰ 2014 ਨੂੰ ਦੋਵਾਂ ਨੇ ਵਿਆਹ ਕਰ ਲਿਆ। ਆਈ. ਪੀ. ਐੱਲ. ਵਿਚ ਇਕ ਓਵਰ ਵਿਚ 4 ਚੌਕੇ ਮਾਰਨ ਵਾਲਾ ਰਹਾਨੇ ਅਕਸਰ ਸੋਸ਼ਲ ਸਾਈਟਸ 'ਤੇ ਪਤਨੀ ਰਾਧਿਕਾ ਨਾਲ ਫੋਟੋ ਸ਼ੇਅਰ ਕਰਦਾ ਰਹਿੰਦਾ ਹੈ।

 


Related News