ਰਹਾਨੇ ਨੂੰ ਇਕ ਵਧੀਆ ਪਾਰੀ ਦੀ ਲੋੜ, ਅਈਅਰ 'ਤੇ ਫੈਸਲਾ ਲੈਣਾ ਜਲਦਬਾਜ਼ੀ ਹੋਵੇਗਾ : ਦ੍ਰਾਵਿੜ

Wednesday, Dec 01, 2021 - 03:44 AM (IST)

ਰਹਾਨੇ ਨੂੰ ਇਕ ਵਧੀਆ ਪਾਰੀ ਦੀ ਲੋੜ, ਅਈਅਰ 'ਤੇ ਫੈਸਲਾ ਲੈਣਾ ਜਲਦਬਾਜ਼ੀ ਹੋਵੇਗਾ : ਦ੍ਰਾਵਿੜ

ਕਾਨਪੁਰ- ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਪਹਿਲਾ ਟੈਸਟ ਰੋਮਾਂਚਕ ਅੰਦਾਜ਼ ਵਿਚ ਡਰਾਅ ਖਤਮ ਹੋਣ ਤੋਂ ਬਾਅਦ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਅਜਿੰਕਯ ਰਹਾਨੇ ਨੂੰ ਫਰਾਮ ਵਿਚ ਆਉਣ ਲਈ ਸਿਰਫ ਇਕ ਵਧੀਆ ਪਾਰੀ ਦੀ ਲੋੜ ਹੈ ਜਦਕਿ ਮੁੰਬਈ ਵਿਚ ਹੋਣ ਵਾਲੇ ਅਗਲੇ ਟੈਸਟ ਵਿਚ ਸ਼੍ਰੇਅਸ ਅਈਅਰ ਦੀ ਜਗ੍ਹਾ 'ਤੇ ਅਜੇ ਕੋਈ ਫੈਸਲਾ ਲੈਣਾ ਜਲਦਬਾਜ਼ੀ ਹੋਵੇਗਾ। ਕਾਨਪੁਰ ਵਿਚ ਪਹਿਲੇ ਟੈਸਟ ਦੇ ਡਰਾਅ ਹੋਣ ਤੋਂ ਬਾਅਦ ਭਾਰਤੀ ਟੀਮ ਦਾ ਕਪਤਾਨ ਰਹਾਨੇ ਅਜੇ ਤੱਕ ਮੈਚ ਦੇ ਨਤੀਜੇ ਦੇ ਬਾਰੇ ਵਿਚ ਸੋਚ ਰਿਹਾ ਹੋਵੇਗਾ। ਉਸਦੀ ਟੀਮ ਜਿੱਤ ਤੋਂ ਸਿਰਫ ਇਕ ਵਿਕਟ ਦੂਰ ਰਹਿ ਗਈ ਸੀ। ਇਸ ਪਾਸੇ ਰਹਾਨੇ ਪਿੱਚ, ਰਣਨੀਤੀ ਤੇ ਟੀਮ ਦੇ ਖਿਡਾਰੀਆਂ ਦੇ ਬਾਰੇ ਵਿਚ ਸੋਚ ਰਿਹਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਭਾਰਤੀ ਕੋਚ ਤੋਂ ਰਹਾਨੇ ਦੀ ਫਾਰਮ ਦੇ ਬਾਰੇ ਵਿਚ ਪੁੱਛਿਆ ਜਾ ਰਿਹਾ ਹੈ। ਪਿਛਲੇ 16 ਟੈਸਟ ਮੈਚਾਂ ਵਿਚ ਰਹਾਨੇ ਦੀ ਔਸਤ 24.39 ਦੀ ਰਹੀ ਹੈ, ਜਿਸ ਵਿਚ ਬਾਕਸਿੰਗ ਡੇ ਟੈਸਟ ਵਿਚ ਉਸਦਾ ਸੈਂਕੜਾ ਵੀ ਸ਼ਾਮਲ ਹੈ। 

ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ

PunjabKesari


ਕਾਨਪੁਰ ਟੈਸਟ ਵਿਚ ਉਸ ਨੇ ਪਹਿਲੀ ਪਾਰੀ ਵਿਚ 35 ਤੇ ਦੂਜੀ ਪਾਰੀ ਵਿਚ 4 ਦੌੜਾਂ ਬਣਾਈਆਂ ਸਨ। ਉਸ ਦੇ ਪੂਰੇ ਕਰੀਅੜ ਦੀ ਔਸਤ ਅਜੇ 40 ਤੋਂ ਵੀ ਘੱਟ ਤੇ ਭਾਰਤ ਵਿਚ ਉਸਦੀ ਔਸਤ 35.73 ਦੀ ਹੈ। ਦ੍ਰਾਵਿੜ ਤੋਂ ਪੁੱਛਿਆ ਗਿਆ ਕਿ ਕੀ ਉਹ ਰਹਾਨੇ ਦੀਆਂ ਦੌੜਾਂ ਦੀ ਕਮੀ ਨੂੰ ਲੈ ਕੇ ਚਿੰਤਤ ਹੈ? ਦ੍ਰਾਵਿੜ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਨਹੀਂ ਹਾਂ। ਨਾਲ ਹੀ ਤੁਸੀਂ ਵੀ ਚਿੰਤਾ ਨਾ ਕਰੋ, ਬੇਸ਼ੱਕ ਤੁਸੀਂ ਚਾਹੁੰਦੇ ਹੋ ਕਿ ਅਜਿੰਕਯ ਵੱਧ ਤੋਂ ਵੱਧ ਦੌੜਾਂ ਬਣਾਵੇ। ਉਹ ਇਕ ਗੁਣ ਨਾਲ ਭਰਪੂਰ ਖਿਡਾਰੀ ਹੈ। ਉਸ ਨੇ ਅਤੀਤ ਵਿਚ ਭਾਰਤ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਉਨ੍ਹਾਂ ਲੋਕਾਂ ਵਿਚੋਂ ਹੈ, ਜਿਨ੍ਹਾਂ ਵਿਚ ਦੌੜਾਂ ਬਣਾਉਣ ਦੀ ਇੱਛਾ ਹੈ। ਉਸਦੇ ਕੋਲ ਤਜਰਬਾ ਹੈ। ਉਮੀਦ ਹੈ ਕਿ ਉਹ ਸਿਰਫ ਇਕ ਪਾਰੀ ਦੀ ਗੱਲ ਹੈ, ਇਕ ਮੈਚ ਦੀ ਗੱਲ ਹੈ, ਜਿੱਥੇ ਉਹ ਇਸ ਖਰਾਬ ਦੌਰ ਤੋਂ ਪਾਰ ਹੋ ਸਕਦਾ ਹੈ। 

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

PunjabKesari


ਰਹਾਨੇ ਦੇ ਬੱਲੇ ਤੋਂ ਦੌੜਾਂ ਦੀ ਕਮੀ ਤਦ ਹੋਰ ਜ਼ਿਆਦਾ ਗੰਭੀਰ ਮੁੱਦ ਬਣ ਗਈ ਹੈ, ਜਦੋਂ ਫੁੱਲਟਾਈਮ ਕਪਤਾਨ ਵਿਰਾਟ ਕੋਹਲੀ ਨੇ ਇਸ ਟੈਸਟ ਵਿਚ ਆਰਾਮ ਕਰਨ ਦਾ ਫੈਸਲਾ ਲਿਆ ਤੇ ਉਸਦੀ ਜਗ੍ਹਾ 'ਤੇ ਟੀਮ ਵਿਚ ਜਗ੍ਹਾ ਬਣਾਉਣ ਵਾਲਾ ਸ਼੍ਰੇਅਸ ਅਈਅਰ ਟੈਸਟ ਡੈਬਿਊ 'ਤੇ ਸੈਂਕੜਾ ਤੇ ਅਰਧ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਦ੍ਰਾਵਿੜ ਤੋਂ ਇਹ ਪੁੱਛਿਆ ਗਿਆ ਕਿ ਕੀ ਅਈਅਰ ਨੂੰ ਅਗਲੇ ਟੈਸਟ ਵਿਚ ਟੀਮ 'ਚ ਬਰਕਰਾਰ ਰੱਖਿਆ ਜਾਵੇਗਾ, ਦ੍ਰਾਵਿੜ ਨੇ ਕਿਹਾ ਅਸੀਂ ਮੁੰਬਈ ਵਿਚ ਹੋਣ ਵਾਲੇ ਅਗਲੇ ਟੈਸਟ ਲਈ ਪਲੇਇੰਗ ਇਲੈਵਨ ਤੈਅ ਨਹੀਂ ਕੀਤੀ ਹੈ। ਅਜੇ ਇਸ ਬਾਰੇ ਵਿਚ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਅਸੀਂ ਅਜੇ ਤੱਕ ਸਿਰਫ ਇਸ ਟੈਸਟ ਦੇ ਬਾਰੇ ਵਿਚ ਸੋਚ ਰਹੇ ਹਾਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News