IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

Tuesday, Aug 17, 2021 - 08:59 PM (IST)

IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

ਲੰਡਨ- ਭਾਰਤੀ ਟੀਮ ਨੇ 7 ਸਾਲ ਬਾਅਦ ਲਾਰਡਸ ਦੇ ਮੈਦਾਨ 'ਤੇ ਇਕ ਵਾਰ ਫਿਰ ਟੈਸਟ ਮੈਚ ਜਿੱਤ ਲਿਆ ਹੈ ਪਰ ਇਸ ਟੈਸਟ ਮੈਚ ਵਿਚ ਵੀ ਅਜਿੰਕਯ ਰਹਾਣੇ ਦੇ ਬੱਲੇ ਤੋਂ ਵੀ ਸ਼ਾਨਦਾਰ ਪਾਰੀ ਦੇਖਣ ਨੂੰ ਮਿਲੀ। ਜਿਸ ਤਰ੍ਹਾਂ ਉਨ੍ਹਾਂ ਨੇ ਸਾਲ 2014 ਵਿਚ ਲਾਰਡਸ ਦੇ ਮੈਦਾਨ 'ਤੇ ਖੇਡੀ ਸੀ। ਉਸ ਸਮੇਂ ਰਹਾਣੇ ਨੇ ਲਾਰਡਸ ਦੇ ਮੈਦਾਨ 'ਤੇ ਸੈਂਕੜਾ ਲਗਾਇਆ ਸੀ ਪਰ ਇਸ ਵਾਰ ਉਹ ਸੈਂਕੜਾ ਲਗਾਉਣ ਤੋਂ ਖੁੰਝ ਗਏ ਤੇ 61 ਦੌੜਾਂ 'ਤੇ ਆਊਟ ਹੋ ਗਏ। ਰਹਾਣੇ ਦੀ ਇਹ ਪਾਰੀ ਭਾਰਤੀ ਟੀਮ ਦੀ ਜਿੱਤ ਦੇ ਲਈ ਬਹੁਤ ਯਾਦਗਾਰ ਸਿੱਧ ਸਾਬਤ ਹੋਈ। ਭਾਰਤ ਦੀ ਦੂਜੀ ਪਾਰੀ ਵਿਚ ਰਹਾਣੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸਦੀ ਇਸ ਪਾਰੀ ਦੇ ਕਾਰਨ ਰਹਾਣੇ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕਰ ਲਏ ਹਨ। ਦੇਖੋ ਰਿਕਾਰਡ-
ਸੇਨਾ ਦੇਸ਼ਾਂ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਾਰ ਟਾਪ ਸਕੋਰ-

4- ਅਜਿੰਕਯ ਰਹਾਣੇ
4- ਅਜੀਤ ਵਾਡੇਕਰ
4- ਦਿਲੀਪ ਵੇਂਗਸਰਕਰ
4- ਵੀ. ਵੀ. ਐੱਸ. ਲਕਸ਼ਮਣ

PunjabKesari
ਸੇਨਾ ਦੇਸ਼ਾਂ ਵਿਚ ਟੈਸਟ ਜਿੱਤ ਦਾ ਸਭ ਤੋਂ ਜ਼ਿਆਦਾ ਵਾਰ ਹਿੱਸਾ ਹੋਵੇਗਾ ਭਾਰਤ
9- ਇਸ਼ਾਂਤ ਸ਼ਰਮਾ
9- ਚੇਤੇਸ਼ਵਰ ਪੁਜਾਰਾ
8- ਅਜਿੰਕਯ ਰਹਾਣੇ
7- ਸਚਿਨ ਤੇਂਦੁਲਕਰ
7- ਰਾਹੁਲ ਦ੍ਰਾਵਿੜ

ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ


ਤੀਜੀ ਪਾਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ, ਜਿਸ ਵਿਚ ਭਾਰਤੀ ਟੀਮ ਨੂੰ ਜਿੱਤ ਮਿਲੀ ਹੋਵੇ-
929- ਰਹਾਣੇ
873- ਲਕਸ਼ਮਣ
863- ਦ੍ਰਾਵਿੜ
863- ਪੁਜਾਰਾ
842- ਕੋਹਲੀ
670- ਸਚਿਨ
ਲਾਰਡਸ ਵਿਚ ਰਹਾਣੇ ਦਾ ਪ੍ਰਦਰਸ਼ਨ
2014- 103 ਦੌੜਾਂ
2021- 61 ਦੌੜਾਂ
ਰਹਾਣੇ ਇਕਲੌਤੇ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਲਾਰਡਸ ਦੇ ਮੈਦਾਨ 'ਤੇ ਦੋ ਵਾਰ 50 ਤੋਂ ਜ਼ਿਆਦਾ ਸਕੋਰ ਬਣਾਇਆ ਹੋਵੇ। ਦੋਵਾਂ ਮੈਚਾਂ ਵਿਚ ਟੀਮ ਨੂੰ ਜਿੱਤ ਮਿਲੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News