ਸੱਟ ਤੋਂ ਵਾਪਸੀ ਦੇ ਬਾਅਦ ਰਾਫੇਲ ਨਡਾਲ ਮੈਡ੍ਰਿਡ ਓਪਨ ''ਚ ਸਿੱਧੇ ਸੈੱਟ ''ਚ ਜਿੱਤੇ

Friday, May 06, 2022 - 12:38 PM (IST)

ਸੱਟ ਤੋਂ ਵਾਪਸੀ ਦੇ ਬਾਅਦ ਰਾਫੇਲ ਨਡਾਲ ਮੈਡ੍ਰਿਡ ਓਪਨ ''ਚ ਸਿੱਧੇ ਸੈੱਟ ''ਚ ਜਿੱਤੇ

ਮੈਡ੍ਰਿਡ- ਸਪੈਨਿਸ਼ ਟੈਨਿਸ ਸਟਾਰ ਰਾਫੇਲ ਨਡਾਲ ਨੇ ਸੱਟ ਦੇ ਬਾਅਦ ਵਾਪਸੀ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਤੇ ਮੈਡ੍ਰਿਡ ਓਪਨ 'ਚ ਮਿਓਮੀਰ ਕੇਸਮਾਨੋਵਿਚ ਨੂੰ ਸਿੱਧੇ ਸੈੱਟ 'ਚ ਹਰ ਕੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ।

ਨਡਾਲ ਨੇ ਘਰੇਲੂ ਸਰਜਮੀਂ 'ਤੇ 6-1, 7-6 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਜਿੱਤ ਤੋਂ ਬਾਅਦ ਨਡਾਲ ਰੀਅਲ ਮੈਡ੍ਰਿਡ ਦਾ ਚੈਂਪੀਅਨਸ ਲੀਗ ਫੁੱਟਬਾਲ ਮੈਚ ਦੇਖਣ ਪੁੱਜੇ। ਨਡਾਲ ਨੇ ਕਿਹਾ, 'ਸੱਟ ਤੋਂ ਵਾਪਸੀ ਦੇ ਬਾਅਦ ਮੈਂ ਹਮੇਸ਼ਾ ਕਾਫ਼ੀ ਮੈਚ ਖੇਡਣਾ ਚਾਹੁੰਦਾ ਹਾਂ ਤਾਂ ਜੋ ਮੈਂ ਆਪਣੀ ਸਰਵਸ੍ਰੇਸ਼ਠ ਫ਼ਾਰਮ ਹਾਸਲ ਕਰ ਸਕਾਂ।' ਉਨ੍ਹਾਂ ਕਿਹਾ, 'ਆਤਮਵਿਸ਼ਵਾਸ ਵਧਾਉਣ ਲਈ ਮੇਰੇ ਲਈ ਜਿੱਤਣਾ ਬਹੁਤ ਮਹੱਤਵਪੂਰਨ ਹੈ।' ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਐਲੇਕਜ਼ੈਂਡਰ ਜ਼ਵੇਰੇਵ ਨੇ ਮਾਰਿਨ ਸਿਲਿਚ ਨੂੰ 4-6, 6-4, 6-4 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨਾਲ ਹੋਵੇਗਾ। 


author

Tarsem Singh

Content Editor

Related News