ਰਾਫੇਲ ਨਡਾਲ ਵੀ ਮਿਆਮੀ ਓਪਨ ਤੋਂ ਹਟੇ

Sunday, Mar 13, 2022 - 03:23 PM (IST)

ਰਾਫੇਲ ਨਡਾਲ ਵੀ ਮਿਆਮੀ ਓਪਨ ਤੋਂ ਹਟੇ

ਮਿਆਮੀ ਗਾਰਡਨਸ- ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਕਾਬਜ ਟੈਨਿਸ ਸਟਾਰ ਰਾਫੇਲ ਨਡਾਲ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਮਿਆਮੀ ਓਪਨ ਤੋਂ ਹਟਗਏ ਹਨ। ਮਿਆਮੀ ਓਪਨ 'ਚ ਪੰਜ ਵਾਰ ਫਾਈਨਲ 'ਚ ਪੁੱਜ ਚੁੱਕੇ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਆਈ ਓਪਨ 'ਚ ਰਿਕਾਰਡ 21ਵਾਂ ਮੇਜਰ ਖ਼ਿਤਾਬ ਜਿੱਤਿਆ ਸੀ। 

ਇਹ ਵੀ ਪੜ੍ਹੋ : CWC 2022 : ਵੈਸਟਇੰਡੀਜ਼ 'ਤੇ ਲੱਗਾ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ, ਜਾਣੋ ਵਜ੍ਹਾ

ਇਸ ਦਾ ਮਤਲਬ ਹੈ ਕਿ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਪੁਰਸ਼ ਤੇ ਮਹਿਲਾ ਚੈਂਪੀਅਨ ਦੋਵੇਂ ਹੀ ਮਿਆਮੀ ਓਪਨ 'ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਮਹਿਲਾ ਚੈਂਪੀਅਨ ਐਸ਼ਲੇ ਬਾਰਟੀ ਨੇ ਇਸ ਮਹੀਨੇ ਦੇ ਸੁਰੂ 'ਚ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਜਦਕਿ ਨੋਵਾਕ ਜੋਕੋਵਿਚ ਨੇ ਟੀਕਾਕਰਨ ਨਹੀਂ ਕਰਾਉਣ ਕਾਰਨ ਤਿੰਨ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਇੰਡੀਅਨ ਵੇਲਸ ਤੇ ਮਿਆਮੀ 'ਚ ਨਹੀਂ ਖੇਡਣਗੇ। 

ਇਹ ਵੀ ਪੜ੍ਹੋ : ਭਾਰਤ ਦੇ ਸ਼ਿਤਿਜ ਨੇ ਜਿੱਤਿਆ ਚਟਗਾਂਵ ਓਪਨ ਖਿਤਾਬ

ਟੀਕਾਕਰਨ ਨਹੀਂ ਕਰਾਉਣ ਦੇ ਕਾਰਨ ਉਹ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ। ਮਿਆਮੀ ਟੂਰਨਾਮੈਂਟ ਨਿਰਦੇਸ਼ਕ ਜੇਮਸ ਬਲੇਕ ਨੇ ਕਿਹਾ, 'ਰਾਫਾ ਦੀ ਕਮੀ ਯਕੀਨੀ ਤੌਰ 'ਤੇ ਮਹਿਸੂਸ ਹੋਵੇਗੀ। ਉਨ੍ਹਾਂ ਦੇ ਇੱਥੇ ਕਾਫ਼ੀ ਪ੍ਰਸ਼ੰਸਕ ਹਨ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਅਗਲੇ ਸਾਲ ਮਿਆਮੀ ਓਪਨ 'ਚ ਖੇਡਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News