ਨਡਾਲ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ''ਚ
Sunday, Jan 20, 2019 - 03:37 PM (IST)

ਮੈਲਬੋਰਨ— ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਆਪਣਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਚੈੱਕ ਗਣਰਾਜ ਦੇ ਟਾਮਸ ਬੇਰਦਿਚ ਨੂੰ ਐਤਵਾਰ ਨੂੰ 6-0, 6-1, 7-6 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ।
ਨਡਾਲ ਨੇ ਇਸ ਟੂਰਨਾਮੈਂਟ 'ਚ 11ਵੀਂ ਵਾਰ ਅਤੇ ਕੁਲ ਗ੍ਰੈਂਡਸਲੈਮ 'ਚ 37ਵੀਂ ਵਾਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਕੁਆਰਟਰ ਫਾਈਨਲ 'ਚ ਨਡਾਲ ਦਾ ਮੁਕਾਬਲਾ ਅਮਰੀਕਾ ਦੇ ਫਰਾਂਸਿਸ ਤੀਆਫੋ ਨਾਲ ਹੋਵੇਗਾ। ਤੀਆਫੋ ਨੇ ਪ੍ਰੀ ਕੁਆਰਟਰ ਫਾਈਨਲ 'ਚ 20ਵਾਂ ਦਰਜਾ ਪ੍ਰਾਪਤ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ ਤਿੰਨ ਘੰਟੇ 39 ਮਿੰਟ 'ਚ 7-5, 7-6, 6-7,7-5 ਨਾਲ ਹਰਾਇਆ।