ਬਾਰਸੀਲੋਨਾ ''ਚ ਉਥੱਲ-ਪੁਥਲ ਦੌਰਾਨ ਮੇੱਸੀ ਦੇ ਭਵਿੱਖ ''ਤੇ ਸਵਾਲੀਆ ਨਿਸ਼ਾਨ

08/19/2020 2:02:15 PM

ਬਾਰਸੀਲੋਨਾ (ਭਾਸ਼ਾ) : ਬਾਇਰਨ ਮਿਊਨਿਖ ਖ਼ਿਲਾਫ ਚੈਂਪਿਅਨਜ਼ ਲੀਗ ਦੇ ਕੁਆਟਰ ਫਾਈਨਲ ਵਿਚ 8-2 ਦੀ ਸ਼ਰਮਨਾਕ ਹਾਰ ਦੇ ਬਾਅਦ ਆਪਣੇ ਢਾਂਚੇ ਵਿਚ ਵੱਡੇ ਪੈਮਾਨੇ 'ਤੇ ਬਦਲਾਅ ਦਾ ਵਾਅਦਾ ਕਰਣ ਵਾਲਾ ਬਾਰਸੀਲੋਨਾ ਨਵੇਂ ਕੋਚ ਦੀ ਘੋਸ਼ਣਾ ਕਰਣ ਦੇ ਕਰੀਬ ਹੈ, ਜਦੋਂ ਕਿ ਅਗਲੇ ਸਾਲ ਉਸ ਨੂੰ ਨਵਾਂ ਪ੍ਰਧਾਨ ਵੀ ਮਿਲ ਸਕਦਾ ਹੈ। ਇਸ ਦੌਰਾਨ ਇਕ ਵੱਡਾ ਸਵਾਲ ਇਹ ਹੈ ਕਿ, ਕੀ ਟੀਮ ਸਟਾਰ ਖਿਡਾਰੀ ਲਿਯੋਨਲ ਮੇੱਸੀ ਨੂੰ ਆਪਣੇ ਨਾਲ ਜੋੜ ਕੇ ਰੱਖ ਸਕੇਗੀ ਜਾਂ ਨਹੀਂ। ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਟੀਮ ਦੇ ਸਭ ਤੋਂ ਵੱਡੇ ਸਟਾਰ ਰਹੇ ਮੇੱਸੀ ਦਾ ਬਾਰਸੀਲੋਨਾ ਨਾਲ ਕੰਟਰੈਕਟ 2021 ਤੱਕ ਹੈ ਪਰ ਉਹ ਕਲੱਬ ਨਾਲ ਆਪਣੀ ਨਾਰਾਜ਼ਗੀ ਨੂੰ ਲੁੱਕਾ ਨਹੀਂ ਰਹੇ ਹਨ।

ਬਾਰਸੀਲੋਨਾ ਦੇ ਪ੍ਰਧਾਨ ਜੋਸੇਪ ਬਾਰਟੋਮਿਊ ਨੇ ਮੰਗਲਵਾਰ ਨੂੰ ਬਾਰਸਾ ਟੀਵੀ ਨੂੰ ਕਿਹਾ, 'ਮੈਂ ਹੁਣ ਤੱਕ ਮੇੱਸੀ ਨਾਲ ਗੱਲ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਪਿਤਾ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ, 'ਬਾਕੀ ਸਭ ਦੀ ਤਰ੍ਹਾਂ ਮੇੱਸੀ ਵੀ ਨਿਰਾਸ਼ ਅਤੇ ਹਤਾਸ਼ ਹੈ। ਇਹ ਪੀੜਾਦਾਇਕ ਸੀ ਪਰ ਸਾਨੂੰ ਖੁਦ ਨੂੰ ਸੰਭਾਲਨਾ ਹੋਵੇਗਾ। ਸਾਨੂੰ ਸਾਰਿਆਂ ਨੂੰ ਅਜਿਹਾ ਕਰਣਾ ਹੋਵੇਗਾ।'  ਮੇੱਸੀ ਨੇ ਇਸ ਸੈਸ਼ਨ ਵਿਚ ਪਿਛਲੇ ਸੈਸ਼ਨਾਂ ਦੀ ਤੁਲਣਾ ਵਿਚ ਕਿਤੇ ਜ਼ਿਆਦਾ ਆਪਣਾ ਪੱਖ ਰੱਖਿਆ ਹੈ ਅਤੇ ਉਹ ਟੀਮ ਦੀਆਂ ਸਮੱਸਿਆਵਾਂ ਅਤੇ ਕਲੱਬ ਦੇ ਨਿਰਦੇਸ਼ਕਾਂ ਦੇ ਖ਼ਰਾਬ ਫੈਂਸਲੀਆਂ ਦੇ ਬਾਰੇ ਵਿਚ ਬੋਲਦੇ ਰਹੇ ਹਨ। ਉਨ੍ਹਾਂ ਨੇ ਹਾਲਾਂਕਿ ਟੀਮ ਨੂੰ ਛੱਡਣ ਦੇ ਸਪੱਸ਼ਟ ਸੰਕੇਤ ਨਹੀਂ ਦਿੱਤੇ ਹਾਂ ਪਰ ਹਾਲ ਹੀ ਵਿਚ ਚੁੱਕੇ ਉਨ੍ਹਾਂ ਦੇ ਕਦਮਾਂ ਨਾਲ ਟੀਮ ਦੇ ਨਾਲ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।


cherry

Content Editor

Related News