ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

Monday, Feb 05, 2018 - 12:49 AM (IST)

ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਡੇਹਲੋਂ (ਡਾ. ਪ੍ਰਦੀਪ ਸ਼ਰਮਾ)- ਪੇਂਡੂ ਓਲੰਪਿਕ ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਕਿਲਾ ਰਾਏਪੁਰ ਦੀਆਂ 82ਵੀਆਂ ਖੇਡਾਂ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਐਤਵਾਰ ਨੂੰ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਐਤਵਾਰ ਨੂੰ ਗਰੇਵਾਲ ਸਟੇਡੀਅਮ 'ਚ ਖੇਡਾਂ ਦੇ ਸ਼ੌਕੀਨਾਂ ਨੇ ਕਬੱਡੀ, ਹਾਕੀ ਅਤੇ ਐਥਲੈਟਿਕਸ ਆਦਿ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ। ਪੈਰਾਗਲਾਈਡਿੰਗ ਸ਼ੋਅ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਅਮਰੀਕ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸੀ ਖੰਗੂੜਾ ਸਾਬਕਾ ਵਿਧਾਇਕ ਆਦਿ ਵੀ ਹਾਜ਼ਰ ਸਨ।

PunjabKesari
ਭਗਵੰਤ ਮੈਮੋਰੀਅਲ ਗੋਲਡ ਕੱਪ ਲਈ ਖੇਡੇ ਗਏ ਹਾਕੀ ਦੇ ਫਾਈਨਲ ਮੁਕਾਬਲੇ 'ਚ ਹਾਂਸ ਕਲਾਂ ਨੇ ਰੂਮੀ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮਹਿਲਾਵਾਂ ਦੀ ਹਾਕੀ 'ਚੋਂ ਜਲਾਲਦੀਵਾਲ ਦੀ ਟੀਮ ਨੇ ਗੌਰਮਿੰਟ ਕਾਲਜ ਲੁਧਿਆਣਾ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਪਨ ਕਬੱਡੀ 'ਚੋਂ ਦਿੜ੍ਹਬਾ ਮੰਡੀ ਨੇ ਪਾਤੜਾਂ ਨੂੰ ਮਾਤ ਦੇ ਕੇ ਪਹਿਲਾ ਸਥਾਨ ਮੱਲਿਆ।

PunjabKesari
ਲੜਕਿਆਂ ਦੀ 200 ਮੀਟਰ ਦੌੜ ਦੇ ਮੁਕਾਬਲਿਆਂ 'ਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਸਰਾ, ਰਘਬੀਰ ਸਿੰਘ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 200 ਮੀਟਰ ਦੌੜ 'ਚੋਂ ਵੀਰਪਾਲ ਕੌਰ ਭਾਈ ਰੂਪਾ ਨੇ ਪਹਿਲਾ, ਪ੍ਰਾਚੀ ਪਟਿਆਲ ਨੇ ਦੂਸਰਾ, ਜਗਮੀਤ ਕੌਰ ਭਾਈ ਰੂਪਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 800 ਮੀਟਰ ਦੌੜ 'ਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਸਰਾ, ਜਗਦੇਵ ਸਿੰਘ ਖੰਨਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਲੜਕੀਆਂ ਦੀ 800 ਮੀਟਰ ਦੌੜ 'ਚੋਂ ਵੀਰਪਾਲ ਕੌਰ ਭਾਈ ਰੂਪਾ ਨੇ ਪਹਿਲਾ, ਟਵਿੰਕਲ ਜਲੰਧਰ ਨੇ ਦੂਸਰਾ, ਪ੍ਰਾਚੀ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਹਾਈ ਜੰਪ ਮੁਕਾਬਲਿਆਂ 'ਚੋਂ ਜੋਤੀ ਜਲੰਧਰ ਨੇ ਪਹਿਲਾ, ਰੀਤੂ ਪਟਿਆਲਾ ਨੇ ਦੂਸਰਾ, ਅਰਸ਼ਦੀਪ ਕੌਰ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ।

PunjabKesari
ਲੜਕਿਆਂ ਦੀ 3 ਮੀਲ ਸਾਈਕਲ ਰੇਸ ਮੁਕਾਬਲਿਆਂ 'ਚ ਹਰਜੀਤ ਸਿੰਘ ਲੁਧਿਆਣਾ ਨੇ ਪਹਿਲਾ, ਹਰਪ੍ਰੀਤ ਸਿੰਘ ਪਟਿਆਲਾ ਨੇ ਦੂਸਰਾ, ਸਾਹਿਲ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਦੇ ਹੋਏ ਮੁਕਾਬਲੇ 'ਚੋਂ ਕਰੀਰ ਸਾਹਿਬ ਨੇ ਸ਼ੰਕਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਨੈਸ਼ਨਲ ਸਟਾਈਲ ਕਬੱਡੀ 'ਚੋਂ ਕੋਟਲਾ ਕੌੜਾ ਨੇ ਕੋਟਲਾ ਭੜੀ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਟ੍ਰਾਈ-ਸਾਈਕਲ ਰੇਸ 'ਚੋਂ ਸੁੱਖਾ ਕਿਲਾ ਰਾਏਪੁਰ ਨੇ ਪਹਿਲਾ, ਨਰੇਸ਼ ਪਟਿਆਲਾ ਨੇ ਦੂਸਰਾ, ਜਦਕਿ ਲੁਧਿਆਣਾ ਦੇ ਪ੍ਰਮੋਦ ਨੇ ਤੀਸਰਾ ਸਥਾਨ ਹਾਸਲ ਕੀਤਾ। ਟਰਾਲੀ ਲੋਡਿੰਗ-ਅਨਲੋਡਿੰਗ ਦੇ ਮੁਕਾਬਲੇ 'ਚੋਂ ਸੁਨਾਮ ਨੇ ਪਹਿਲਾ ਅਤੇ ਸੰਗਰੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗੁਰਸੰਦੀਪ ਸਿੰਘ ਸੰਨੀ, ਗੁਰਦੇਵ ਸਿੰਘ ਲਾਪਰਾਂ, ਜਗਪਾਲ ਸਿੰਘ ਖੰਗੂੜਾ, ਕ੍ਰਿਸ਼ਨ ਕੁਮਾਰ ਬਾਵਾ, ਗੁਰਭਜਨ ਸਿੰਘ ਗਿੱਲ, ਪਰਮਜੀਤ ਸਿੰਘ ਘਵੱਦੀ, ਸੈਕਟਰੀ ਬਲਵਿੰਦਰ ਸਿੰਘ ਜੱਗਾ, ਰਣਜੀਤ ਸਿੰਘ ਮਾਂਗਟ, ਹਰਕਰਨ ਵੈਦ, ਨਿਰਮਲ ਸਿੰਘ ਨਿੰਮਾ, ਜਸਜੀਤ ਸਿੰਘ ਹਨੀ, ਪਰਮਜੀਤ ਸਿੰਘ ਗਰੇਵਾਲ, ਰੁਪਿੰਦਰ ਸਿੰਘ ਪਟਵਾਰੀ, ਪ੍ਰੋ. ਸਰਬਣ ਸਿੰਘ, ਖੁਸ਼ਵੰਤ ਸਿੰਘ ਜੱਸੀ, ਦਲਵੀਰ ਸਿੰਘ, ਹਾਕੀ ਖਿਡਾਰੀ ਬਲਵਿੰਦਰ ਸਿੰਘ ਜੱਗਾ, ਪਰਮਜੀਤ ਸਿੰਘ ਪੰਮਾ, ਖੁਸ਼ਵੰਤ ਸਿੰਘ ਜੱਸੀ, ਨਰੋਤਮ ਸਿੰਘ, ਹਰਦਮ ਸਿੰਘ, ਸ਼ਵੀ ਗਰੇਵਾਲ, ਗੁਰਦੀਪ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਹਰਵਿੰਦਰ ਸਿੰਘ ਬਿੱਲੂ, ਗਿਆਨ ਸਿੰਘ, ਸਰਪੰਚ ਕੇਸਰ ਸਿੰਘ, ਕਾਮਰੇਡ ਹੁਸ਼ਿਆਰ ਸਿੰਘ, ਕੁਲਜਿੰਦਰ ਸਿੰਘ ਜਿੰਦੀ ਆਦਿ ਹਾਜ਼ਰ ਸਨ।

PunjabKesariPunjabKesariPunjabKesariPunjabKesariPunjabKesari


Related News