ਵਿਆਹ ਦੇ ਬੰਧਨ ''ਚ ਬੱਝੇ ਅਭਿਨੇਤਰੀ ਪਾਇਲ ਰੋਹਤਗੀ ਤੇ ਰੈਸਲਰ ਸੰਗਰਾਮ ਸਿੰਘ, ਦੇਖੋ ਤਸਵੀਰਾਂ

Saturday, Jul 09, 2022 - 11:54 PM (IST)

ਵਿਆਹ ਦੇ ਬੰਧਨ ''ਚ ਬੱਝੇ ਅਭਿਨੇਤਰੀ ਪਾਇਲ ਰੋਹਤਗੀ ਤੇ ਰੈਸਲਰ ਸੰਗਰਾਮ ਸਿੰਘ, ਦੇਖੋ ਤਸਵੀਰਾਂ

ਮੁੰਬਈ : ਅਭਿਨੇਤਰੀ ਪਾਇਲ ਰੋਹਤਗੀ ਨੇ ਸੰਗਰਾਮ ਸਿੰਘ ਨਾਲ ਵਿਆਹ ਕਰ ਲਿਆ ਹੈ। ਦੋਵੇਂ 12 ਸਾਲ ਤੋਂ ਡੇਟਿੰਗ ਕਰ ਰਹੇ ਸਨ ਤੇ ਆਖਿਰਕਾਰ ਉਨ੍ਹਾਂ ਨੇ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਕੀਤਾ। ਵਿਆਹ ਕਰਨ ਤੋਂ ਪਹਿਲਾਂ ਦੋਵੇਂ ਆਗਰਾ ਦੇ 800 ਸਾਲ ਪੁਰਾਣੇ ਰਾਜੇਸ਼ਵਰ ਮਹਾਦੇਵ ਮੰਦਰ 'ਚ ਭਗਵਾਨ ਮਹਾਦੇਵ ਦਾ ਆਸ਼ੀਰਵਾਦ ਲੈਣ ਪਹੁੰਚੇ।

PunjabKesari

ਦੋਵੇਂ ਜਿਵੇਂ ਹੀ ਰਾਜੇਸ਼ਵਰ ਮੰਦਰ ਪਹੁੰਚੇ ਤਾਂ ਸੰਗਰਾਮ ਅਤੇ ਪਾਇਲ ਰੋਹਤਗੀ ਨੂੰ ਦੇਖਣ ਲਈ ਆਸ-ਪਾਸ ਲੋਕ ਇਕੱਠੇ ਹੋ ਗਏ ਪਰ ਆਪਣਿਆਂ ਦੇ ਪਿਆਰ ਅਤੇ ਪੁਲਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਉਨ੍ਹਾਂ ਨੇ ਸ਼ਾਂਤੀ ਅਤੇ ਖੁਸ਼ੀ ਨਾਲ ਮੰਦਰ ਵਿੱਚ ਪੂਜਾ-ਅਰਚਨਾ ਕੀਤੀ।

PunjabKesari

PunjabKesari

ਸੁਰੱਖਿਆ 'ਚ ਲੱਗੇ ਪੁਲਸ ਕਰਮਚਾਰੀ ਵੀ ਦੋਹਾਂ ਦੇ ਨਾਲ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਉਨ੍ਹਾਂ ਨੇ ਪੁਲਸ ਨਾਲ ਵੀ ਤਸਵੀਰਾਂ ਖਿੱਚਵਾਈਆਂ। ਦੂਜੇ ਪਾਸੇ ਅੱਜ ਸਵੇਰੇ ਹੋਟਲ ਵਿੱਚ ਹਲਦੀ ਅਤੇ ਵਿਆਹ ਦੀਆਂ ਹੋਰ ਰਸਮਾਂ ਹੋਈਆਂ।

PunjabKesari


author

Mukesh

Content Editor

Related News