ਡੈਨਮਾਰਕ ਓਪਨ ''ਚ ਭਾਰਤ ਦੀ ਜੇਤੂ ਸ਼ੁਰੂਆਤ, ਦੂੱਜੇ ਦੌਰ ''ਚ ਪੁੱਜੇ ਸਿੰਧੂ ਅਤੇ ਪ੍ਰਣੀਤ

10/16/2019 12:54:30 PM

ਸਪੋਰਸਟਸ ਡੈਸਕ—ਵਿਸ਼ਵ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਨੇ ਡੈੱਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦਿਆਂ ਮੰਗਲਵਾਰ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ, ਜਦਕਿ ਬੀ. ਸਾਈ ਪ੍ਰਣੀਤ ਨੇ ਸਾਬਕਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ।PunjabKesari
ਵਿਸ਼ਵ ਚੈਂਪੀਅਨ ਤੇ ਪੰਜਵੀਂ ਸੀਡ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ 38 ਮਿੰਟਾਂ ਵਿਚ 22-20, 21-18 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ 6ਵੇਂ ਨੰਬਰ ਦੀ ਸਿੰਧੂ ਨੇ 16ਵੀਂ ਰੈਂਕਿੰਗ ਦੀ ਤੁਨਜੁੰਗ ਖਿਲਾਫ ਆਪਣੇ ਕਰੀਅਰ ਰਿਕਾਰਡ ਨੂੰ 6-0 'ਤੇ ਪਹੁੰਚਾ ਦਿੱਤਾ ਹੈ। ਸਿੰਧੂ ਦਾ ਅਗਲਾ ਮੁਕਾਬਲਾ ਕੋਰੀਆ ਦੀ ਐੱਨ. ਸੀ. ਯੰਗ ਨਾਲ ਹੋਵੇਗਾ, ਜਿਸ ਦੇ ਖਿਲਾਫ ਸਿੰਧੂ ਪਹਿਲੀ ਵਾਰ ਖੇਡੇਗੀ।

PunjabKesari

ਗੈਰ-ਦਰਜਾ ਪ੍ਰਾਪਤ ਪ੍ਰਣੀਤ ਨੇ ਲਿਨ ਡੈਨ ਨੂੰ 36 ਮਿੰਟਾਂ ਵਿਚ 21-14, 21-17 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਵਿਸ਼ਵ ਰੈਂਕਿੰਗ ਵਿਚ 12ਵੇਂ ਨੰਬਰ ਦੇ ਪ੍ਰਣੀਤ ਨੇ 18ਵੀਂ ਰੈਂਕਿੰਗ ਦੇ ਸੁਪਰ ਡੈਨ ਖਿਲਾਫ ਆਪਣੇ ਪਿਛਲੇ ਦੋਵਾਂ ਮੁਕਾਬਲਿਆਂ 'ਚ ਮੈਚ ਹਾਰੇ ਸਨ। ਦੋ ਵਾਰ ਦੇ ਓਲੰਪਿਕ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਲਿਨ ਡੈਨ ਨੇ ਇਸ ਸਾਲ ਨਿਊਜ਼ੀਲੈਂਡ ਓਪਨ 'ਚ ਪ੍ਰਣੀਤ ਨੂੰ ਹਰਾਇਆ ਸੀ ਪਰ ਪ੍ਰਣੀਤ ਨੇ ਇਸ ਧਾਕੜ ਖਿਡਾਰੀ ਖਿਲਾਫ ਕਰੀਅਰ ਦੀ ਪਹਿਲੀ ਜਿੱਤ ਦਰਜ ਕਰ ਲਈ। ਪੁਰਸ਼ ਸਿੰਗਲਜ਼ ਵਰਗ 'ਚ ਭਾਰਤ ਦੇ ਪੀ. ਕਸ਼ਯਪ ਤੇ ਸੌਰਭ ਵਰਮਾ ਨੂੰ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਸ਼ਯਪ ਨੂੰ ਥਾਈਲੈਂਡ ਦੇ ਸਿਥਿਕਾਮ ਥੰਮਾਨਿਸ ਨੇ 38 ਮਿੰਟਾਂ 'ਚ 21-13, 21-12 ਨਾਲ ਹਰਾਇਆ। ਸੌਰਭ ਵਰਮਾ ਨੂੰ ਹਾਲੈਂਡ ਦੇ ਮਾਰਕ ਕਾਲਜੋ ਨੇ 1 ਘੰਟਾ 8 ਮਿੰਟ ਦੇ ਸਖਤ ਮੁਕਾਬਲੇ 'ਚ 19-21, 21-11, 21-17 ਨਾਲ ਹਰਾ ਦਿੱਤਾ। ਸੌਰਭ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਅਗਲੇ ਦੋਵੇਂ ਸੈੱਟ ਹਾਰ ਗਿਆ।


Related News