ਪੰਜਾਬੀ ਸੂਫੀ ਗਾਇਕ ਨੇ ਧੋਨੀ ਲਈ ਗਾਇਆ ਇਹ ਗਾਣਾ (ਵੀਡੀਓ)

11/27/2020 1:28:13 AM

ਨਵੀਂ ਦਿੱਲੀ- ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਐੱਮ. ਐੱਸ. ਧੋਨੀ ਇਸ ਸਮੇਂ ਦੁਨੀਆ ਦੇ ਸਭ ਤੋਂ ਪ੍ਰਸਿੱਧ ਕ੍ਰਿਕਟਰ ਹਨ। ਧੋਨੀ ਜਦੋ ਜਿੱਥੇ ਵੀ ਜਾਂਦੇ ਹਨ ਤਾਂ ਕ੍ਰਿਕਟ ਫੈਂਸ ਉੱਥੇ ਹੀ ਪਹੁੰਚ ਜਾਂਦੇ ਹਨ। ਧੋਨੀ, ਪਤਨੀ ਸਾਕਸ਼ੀ ਤੇ ਬੇਟੀ ਜੀਵਾ ਦੇ ਨਾਲ ਦੁਬਈ 'ਚ ਛੁੱਟੀਆਂ ਬਿਤਾਉਣ ਦੇ ਲਈ ਪਹੁੰਚੇ। ਉੱਥੇ ਵੀ ਉਨ੍ਹਾਂ ਨਾਲ ਕੁਝ ਅਜਿਹਾ ਹੀ ਹੋਇਆ।
ਯੂ. ਏ. ਈ. 'ਚ ਆਈ. ਪੀ. ਐੱਲ. 2020 ਦੇ ਖਤਮ ਹੋਣ ਦੇ ਬਾਅਦ ਸਾਬਕਾ ਭਾਰਤੀ ਕਪਤਾਨ ਨੇ ਆਪਣਾ ਸਮਾਂ ਖਾੜੀ ਦੇਸ਼ 'ਚ ਬਿਤਾਉਣ ਦਾ ਫੈਸਲਾ ਕੀਤਾ। ਕਈ ਕ੍ਰਿਕਟਰਾਂ ਦੀ ਤਰ੍ਹਾਂ ਉਹ ਵੀ ਆਈ. ਪੀ. ਐੱਲ. 'ਚ ਬਿਨਾਂ ਪਰਿਵਾਰ ਦੇ ਸਨ ਪਰ ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੁਬਈ ਬੁਲਾ ਲਿਆ। ਪਿਛਲੇ ਵੀਰਵਾਰ (20 ਨਵੰਬਰ) ਨੂੰ ਧੋਨੀ ਨੇ ਦੁਬਈ 'ਚ ਸਾਕਸ਼ੀ ਦਾ 32ਵਾਂ ਜਨਮਦਿਨ ਮਨਾਇਆ ਸੀ।


ਧੋਨੀ 2 ਮਹਾਨ ਖਿਡਾਰੀ ਸਟਾਰ ਸਾਨੀਆ ਮਿਰਜ਼ਾ ਤੇ ਉਸਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਪਤਨੀ ਦਾ ਜਨਮਦਿਨ ਮਨਾਇਆ। ਇਸ ਤੋਂ ਬਾਅਦ ਧੋਨੀ ਸੰਗੀਤ ਸਮਾਰੋਹ 'ਚ ਪਹੁੰਚੇ। ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਉਸ ਨੂੰ ਹੈਰਾਨ ਕਰ ਦਿੱਤਾ। ਸਰਤਾਜ ਨੇ ਉਸਦੇ ਲਈ ਇਕ ਗਾਣਾ ਗਾਇਆ। ਜਿਸ ਨੂੰ ਸੁਣ ਕੇ ਧੋਨੀ ਹੈਰਾਨ ਰਹਿ ਗਿਆ ਤੇ ਹੱਸਣ ਲੱਗਾ। ਸਾਕਸ਼ੀ ਧੋਨੀ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2020 'ਚ ਧੋਨੀ ਤੇ ਉਸਦੀ ਟੀਮ ਚੇਨਈ ਸੁਪਰ ਕਿੰਗਜ਼ ਦੇ ਲਈ 13 ਸੈਸ਼ਨ ਕੁਝ ਖਾਸ ਨਹੀਂ ਰਿਹਾ। ਪਹਿਲੀ ਬਾਰ ਉਹ ਪਲੇਅ ਆਫ 'ਚ ਨਹੀਂ ਪਹੁੰਚ ਸਕੇ। ਚੇਨਈ ਨੇ ਆਪਣੇ 14 ਲੀਗ ਮੈਚਾਂ 'ਚੋਂ 6 ਜਿੱਤ ਮੈਚ ਜਿੱਤ ਕੇ ਅੰਕ ਸੂਚੀ 'ਚ 7ਵਾਂ ਸਥਾਨ ਹਾਸਲ ਕੀਤਾ ਸੀ।


Gurdeep Singh

Content Editor Gurdeep Singh