ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ-21 ਚੋਣ ਟ੍ਰਾਇਲ 30 ਅਕਤੂਬਰ ਨੂੰ
Saturday, Oct 26, 2019 - 11:26 AM (IST)

ਚੰਡੀਗੜ੍ਹ— ਪੰਜਾਬ ਦੇ ਖੇਡ ਵਿਭਾਗ ਨੇ ਅਗਲੇ ਸਾਲ ਜਨਵਰੀ 'ਚ ਗੁਹਾਟੀ 'ਚ ਹੋਣ ਵਾਲੀਆਂ ਖੇਡੋ ਇੰਡੀਆ ਯੂਥ ਖੇਡਾਂ ਲਈ ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ-21 ਦੇ ਚੋਣ ਟ੍ਰਾਇਲ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਖੇਡ ਵਿਭਾਗ ਦੇ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਐੱਸ. ਏ. ਐੱਸ. 'ਚ ਅੰਡਰ-17 ਲੜਕੇ ਅਤੇ ਲੜਕੀਆਂ ਲਈ ਟ੍ਰਾਇਲ ਹੁਣ 30 ਅਕਤੂਬਰ ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ 'ਚ ਖੇਡੇ ਜਾਣਗੇ। ਇਸੇ ਤਰ੍ਹਾਂ ਅੰਡਰ-21 ਲੜਕਿਆਂ ਦੇ ਲਈ ਟ੍ਰਾਇਲ ਵੀ 30 ਅਕਤੂਬਰ ਨੂੰ ਸੁਰਜੀਤ ਹਾਕੀ ਸਟੇਡੀਅਮ ਜਲੰਧਰ 'ਚ ਖੇਡੇ ਜਾਣਗੇ।