ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਰਾਸ਼ਟਰੀ ਹਾਕੀ ਦੇ ਸੈਮੀਫਾਈਨਲ ''ਚ

Thursday, Jan 30, 2020 - 10:29 PM (IST)

ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਰਾਸ਼ਟਰੀ ਹਾਕੀ ਦੇ ਸੈਮੀਫਾਈਨਲ ''ਚ

ਝਾਂਸੀ- ਸੈਨਾ ਖੇਡ ਕੰਟਰੋਲ ਬੋਰਡ (ਐੱਸ. ਐੱਸ. ਸੀ. ਬੀ.) ਸ਼ਨੀਵਾਰ ਨੂੰ ਇੱਥੇ 10ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਏ-ਡਵੀਜ਼ਨ) ਦੇ ਸੈਮੀਫਾਈਨਲ ਵਿਚ ਪੰਜਾਬ ਐਂਡ ਸਿੰਧ ਬੈਂਕ ਨਾਲ ਭਿੜੇਗਾ, ਜਦਕਿ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ (ਏ. ਆਈ. ਐੱਸ. ਪੀ. ਬੀ.) ਦਾ ਸਾਹਮਣਾ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਨਾਲ ਹੋਵੇਗਾ। ਵੀਰਵਾਰ ਨੂੰ ਹੋਏ ਪਹਿਲੇ ਕੁਆਰਟਰ ਫਾਈਨਲ ਵਿਚ ਐੱਸ. ਐੱਸ. ਸੀ.ਬੀ. ਨੇ ਮੁੰਬਈ ਹਾਕੀ ਸੰਘ ਲਿਮ. ਨੂੰ 1-0 ਨਾਲ ਹਰਾਇਆ, ਜਦਕਿ ਪੰਜਾਬ ਐਂਡ ਸਿੰਧ ਬੋਰਡ ਨੇ ਆਖਰੀ-8 ਦੇ ਇਕ ਹੋਰ ਮੁਕਾਬਲੇ ਵਿਚ ਹਾਕੀ ਕਰਨਾਟਕ ਨੂੰ 2-0 ਨਾਲ ਹਰਾਇਆ।  ਇਕ ਹੋਰ ਕੁਆਰਟਰ ਫਾਈਨਲ ਵਿਚ ਪੀ. ਐੱਸ. ਪੀ. ਬੀ. ਨੇ ਤਾਮਿਲਨਾਡੂ ਦੀ ਹਾਕੀ ਇਕਾਈ ਨੂੰ 2-1 ਨਾਲ, ਜਦਕਿ ਏ. ਆਈ. ਐੱਸ. ਪੀ. ਬੀ. ਨੇ ਹਾਕੀ ਹਰਿਆਣਾ ਨੂੰ ਇਸੇ ਫਰਕ ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾਈ।


author

Gurdeep Singh

Content Editor

Related News