ਓਲੰਪੀਅਨ ਰਾਈਫਲ ਨਿਸ਼ਾਨੇਬਾਜ਼ ਦੀ ਮਾਂ ਦੇ ਸਿਰ 'ਚ ਅਚਾਨਕ ਵੱਜੀ ਗੋਲ਼ੀ, ਮੌਤ

04/12/2022 11:17:06 AM

ਵਾਟਰਬਰੀ/ਅਮਰੀਕਾ (ਏਜੰਸੀ) - ਪਿਉਰਟੋ ਰਿਕੋ ਦੀ ਓਲੰਪੀਅਨ ਯਾਰੀਮਾਰ ਮਰਕਾਡੋ ਮਾਰਟੀਨੇਜ਼ ਦੀ ਮਾਂ ਦੀ ਬੀਤੇ ਹਫ਼ਤੇ ਕਨੇਟੀਕਟ ਵਿੱਚ ਉਨ੍ਹਾਂ ਦੇ ਘਰ ਵਿੱਚ ਅਣਪਛਾਤੀ ਜਗ੍ਹਾ ਤੋਂ ਚੱਲੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਖਿਡਾਰਣ ਅਤੇ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਟੋਕੀਓ ਓਲੰਪਿਕ ਅਤੇ 2016 ਵਿੱਚ ਰੀਓ ਓਲੰਪਿਕ ਵਿੱਚ ਪਿਉਰਟੋ ਰਿਕੋ ਦੀ ਓਲੰਪਿਕ ਟੀਮ ਦਾ ਹਿੱਸਾ ਰਹੀ ਰਾਈਫਲ ਨਿਸ਼ਾਨੇਬਾਜ਼ ਮਾਰਟੀਨੇਜ਼ ਦੀ ਮਾਂ ਮੇਬਲ ਮਾਰਟੀਨੇਜ਼ 56 ਸਾਲ ਦੀ ਸੀ। ਸਿਟੀ ਪੁਲਸ ਨੇ ਦੱਸਿਆ ਕਿ ਮੇਬਲ ਦੀ ਐਤਵਾਰ ਨੂੰ ਮੌਤ ਹੋ ਗਈ। ਸ਼ਨੀਵਾਰ ਦੁਪਹਿਰ ਨੂੰ ਉਨ੍ਹਾਂ ਨੂੰ ਇੱਥੇ ਆਪਣੇ ਘਰ ਦੇ ਅੰਦਰ ਸਿਰ ਵਿੱਚ ਗੋਲੀ ਲੱਗੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਇਦ ਘਰ ਦੇ ਬਾਹਰ ਜਾ ਰਿਹਾ ਇੱਕ ਵਿਅਕਤੀ ਗੋਲੀ ਦਾ ਨਿਸ਼ਾਨਾ ਸੀ। ਉਸ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਇਸ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਦਾ ਆਤੰਕ, 70 ਤੋਂ ਜ਼ਿਆਦਾ ਪਿੰਡ ਵਾਸੀਆਂ ਦਾ ਕੀਤਾ ਕਤਲ

ਇਸ ਘਟਨਾ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਮਾਰਟੀਨੇਜ਼ ਨੇ ਸੋਸ਼ਲ ਮੀਡੀਆ 'ਤੇ ਸਪੈਨਿਸ਼ 'ਚ ਲਿਖਿਆ, ''ਮਾਂ, ਮੇਰੀ ਮਾਂ। ਮੈਂ ਅਜੇ ਵੀ ਤੁਹਾਡੇ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਸਨ। ਤੁਹਾਡੇ ਨਾਲ ਜੋ ਹੋਇਆ ਤੁਸੀਂ ਉਸ ਦੇ ਬਿਲਕੁੱਲ ਵੀ ਹੱਕਦਾਰ ਨਹੀਂ ਸੀ। ਮਾਂ ਤੁਹਾਡੇ ਨਾਲ ਠੀਕ ਨਹੀਂ ਹੋਇਆ, ਤੁਸੀਂ ਇੰਨੀ ਜਲਦੀ ਚਲੇ ਗਏ। ਮੈਂ ਬਹੁਤ ਦੂਰ ਸੀ ਅਤੇ ਕੁਝ ਨਹੀਂ ਕਰ ਸਕੀ। ਮੈਂ ਤੁਹਾਨੂੰ ਅਲਵਿਦਾ ਵੀ ਨਹੀਂ ਕਹਿ ਸਕੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਤੁਸੀਂ ਮੇਰੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਇਨਸਾਨ ਸੀ।' ਉਨ੍ਹਾਂ ਕਿਹਾ, 'ਦੋ ਦਿਨ ਪਹਿਲਾਂ ਤੁਸੀਂ ਮੈਨੂੰ ਫੋਨ ਕੀਤਾ ਸੀ, ਮੈਨੂੰ ਸਮਾਂ ਕੱਢਣ ਲਈ ਕਿਹਾ ਅਤੇ ਪਿਤਾ ਜੀ ਨਾਲ ਪੋਰਟੋ ਰਿਕੋ ਵਿੱਚ ਦੁਬਾਰਾ ਵਿਆਹ ਦੀ ਤਿਆਰੀ ਵਿੱਚ ਮਦਦ ਕਰਨ ਲਈ ਕਿਹਾ ਸੀ। ਆਖ਼ਿਰ ਤੁਸੀਂ ਹੀ ਕਿਉਂ? ਇਸ ਤਰ੍ਹਾਂ ਕਿਉਂ? ਤੁਸੀਂ ਆਪਣੇ ਛੋਟੇ ਜਿਹੇ ਘਰ ਵਿੱਚ ਸਿਲਾਈ ਕਰ ਰਹੇ ਸੀ ਜਿਵੇਂ ਤੁਸੀਂ ਹਮੇਸ਼ਾ ਕਰਦੇ ਹੋ।'

ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

 


cherry

Content Editor

Related News