ਓਲੰਪਿਕ ਦੀ ਤਿਆਰੀ ਤੋਂ ਜਾਪਾਨ ਦੀ ਜਨਤਾ ਨਿਰਾਸ਼

05/13/2021 3:31:19 AM

ਟੋਕੀਓ- ਜਾਪਾਨ ਦੇ ਸਮਾਚਾਰ ਪੱਤਰ ’ਚ ਪੂਰੇ ਪੰਨੇ ਦੇ ਇਸ਼ਤਿਹਾਰ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕ ‘ਰਾਜਨੀਤੀ ਨਾਲ ਮਾਰੇ ਜਾਣਗੇ’ ਕਿਉਂਕਿ ਸਰਕਾਰ ਉਨ੍ਹਾਂ ਨੂੰ ਟੀਕੇ ਦੇ ਬਿਨਾਂ ਹੀ ਮਹਾਮਾਰੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਕਰ ਰਹੀ ਹੈ। 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਟੀਸ਼ਨ ’ਤੇ ਹਸਤਾਖਰ ਕਰ ਕੇ ਟੋਕੀਓ ਓਲੰਪਿਕ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਕ ਸਟਾਰ ਤਿਆਰ 'ਤੇ ਖੇਡਾਂ ਤੋਂ ਹਟਣ ਦਾ ਦਬਾਅ ਹੈ। ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਇਸ ਵਿਚਾਲੇ ਉਲਝਣ ਦਾ ਸਾਹਮਣਾ ਕਰ ਰਹੇ ਸੰਸਦਾਂ ਨੂੰ ਇਹ ਕਹਿ ਕੇ ਨਾਰਾਜ਼ਗੀ ਤੇ ਡਰ ਪੈਦਾ ਕਰ ਦਿੱਤਾ ਹੈ ਕਿ ਓਲੰਪਿਕ ਸੁਰੱਖਿਅਤ ਹੋਵੇਗਾ ਜਦਕਿ ਕੁਝ ਹਸਪਤਾਲ ਬੀਮਾਰ ਤੇ ਮਰਦੇ ਹੋਏ ਲੋਕਾਂ ਦੇ ਲਈ ਜਗ੍ਹਾਂ ਦਾ ਮੁਹੱਈਆ ਕਰਨ 'ਚ ਅਸਫਲ ਹੋ ਰਹੇ ਹਨ। ਬੁੱਧਵਾਰ ਨੂੰ ਜਾਪਾਨ 'ਚ ਹੋਰ ਜ਼ਿਆਦਾ ਜਗ੍ਹਾਂ 'ਤੇ ਐਮਰਜੈਂਸੀ ਸਥਿਤੀ ਲਗਾ ਦਿੱਤੀ ਹੈ। 

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

PunjabKesari
ਇਸ਼ਤਿਹਾਰ ’ਚ ਸੈਕੰਡ ਵਰਡ ਵਾਰ ਦੇ ਸਮੇਂ ਦੀ ਜਾਪਾਨ ਦੇ ਬੱਚਿਆਂ ਦੀ ਤਲਵਾਰ ਦੇ ਆਕਾਰ ਦੀ ਲੱਕੜੀ ‘ਨੇਗਿਨਾਟਾ’ ਦੇ ਨਾਲ ਅਭਿਆਸ ਕਰਦੀ ਹੋਈ ਤਸਵੀਰ ’ਤੇ ਲਾਲ ਕੋਰੋਨਾ ਵਾਇਰਸ ਦੀ ਛਵੀ ਬਣੀ ਹੈ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News