PSL ਬਾਲ ਟੈਂਪਰਿੰਗ : ਵਾਹਾਬ-ਜੇਸਨ ਮੈਦਾਨ 'ਚ ਭਿੜੇ, ਬਦਸਲੂਕੀ ਲਈ ਰਿਆਜ਼ ਹੋ ਸਕਦੈ ਬੈਨ

02/24/2020 12:49:32 PM

ਨਵੀਂ ਦਿੱਲੀ : ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਮੈਚ ਦੌਰਾਨ ਪਾਕਿ ਤੇਜ਼ ਗੇਂਦਬਾਜ਼ ਵਹਾਬ ਰਿਆਜ਼ 'ਤੇ ਗੇਂਦ ਨਾਲ ਛੇੜਛਾੜ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਦੋਵੇਂ ਆਪਸ 'ਚ ਮੈਦਾਨ ਵਿਚ ਹੀ ਭਿੜ ਗਏ। ਇਸ ਵਜ੍ਹਾ ਨਾਲ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ। ਕਵੇਟਾ ਗਲੈਡੀਏਟਰਸ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਪੁਸ਼ਟੀ ਕੀਤੀ ਕਿ ਦੋਵੇਂ ਖਿਡਾਰੀਆਂ ਵਿਚਾਲੇ ਵੀਰਵਾਰ ਨੂੰ ਮੈਚ ਦੌਰਾਨ ਦਿਨ ਦੀ ਸ਼ੁਰੂਆਤ 'ਤੇ ਹੀ ਲੜਾਈ ਹੋ ਗਈ ਸੀ। ਜੇਸਨ ਰਾਏ ਕਵੇਟਾ ਗਲੈਡੀਏਟਰਸ ਵਿਚ ਹਨ। ਇਹ ਘਟਨਾ ਗਲੈਡੀਏਟਰਸ ਦੀ ਪਾਰੀ ਦੇ 17ਵੇਂ ਓਵਰ ਵਿਚ ਹੋਈ।

ਸੂਤਰਾਂ ਨੇ ਦੱਸਿਆ, ''ਰਾਏ ਨੇ ਵਹਾਬ ਤੋਂ ਪੁੱਛਿਆ ਕਿ ਰਿਵਰਸ ਸਵਿੰਗ ਹਾਸਲ ਕਰਨ ਲਈ ਕਿ ਉਸ ਨੇ ਗੇਂਦ ਨੂੰ ਠੀਕ ਕਰ ਲਿਆ ਹੈ। ਪਾਕਿਸਤਾਨੀ ਤੇਜ਼ ਗੇਂਦਬਾਜ਼ ਇਸ 'ਤੇ ਗੁੱਸਾ ਹੋ ਗਿਆ ਅਤੇ ਫਿਰ ਬਹਿਸ ਹੋਣ ਲੱਗੀ। ਜਿਸ ਤੋਂ ਬਾਅਦ ਸਰਫਰਾਜ਼ ਨੇ ਵਿਚਾਲੇ ਆ ਕੇ ਬਚਾਅ ਕਰਦਿਆਂ ਹਾਲਾਤ ਨੂੰ ਕਾਬੂ ਕੀਤਾ। ਮੈਚ ਰਿਪੋਰਟ ਵਿਚ ਕਵੇਟਾ ਗਲੈਡੀਏਟਰਸ ਨੇ ਜ਼ਿਕਰ ਕੀਤਾ ਕਿ ਗੇਂਦ ਦੀ ਸਥਿਤੀ ਬਦਲੀ ਹੋਈ ਸੀ ਪਰ ਇਸ ਵਿਚ ਕਿਸੇ ਦਾ ਨਾਂ ਨਹੀਂ ਲਿਖਿਆ ਹੈ। ਉੱਥੇ ਹੀ ਮੈਚ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਪਵੇਲੀਅਨ ਪਰਤ ਰਹੀਆਂ ਸੀ ਤਦ ਵੀ ਵਹਾਬ ਰਿਆਜ਼ ਜੇਸਨ ਰਾਏ ਨੂੰ ਭੜਕਾ ਰਿਹਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਿਰ ਬਹਿਸ ਹੋ ਗਈ।

PunjabKesari

ਦੱਸ ਦਈਏ ਕਿ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਵਹਾਬ ਰਿਆਜ਼ 'ਤੇ ਬਾਲ ਟੈਂਪਰਿੰਗ ਦਾ ਦੋਸ਼ ਲੱਗਾ ਸੀ। ਸਾਥੀ ਖਿਡਾਰੀ ਇਮਾਦ ਵਸੀਮ ਨੇ ਉਸ 'ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ। ਸੂਤਰਾਂ ਮੁਤਾਬਕ ਇਮਾਦ ਨੇ ਬਾਲ ਟੈਂਪਰਿੰਗ ਨੂੰ ਲੈ ਕੇ ਹੋਈ ਬੈਠਕ ਵਿਚ ਕਿਹਾ ਸੀ ਕਿ ਪਾਕਿਸਤਾਨ ਸੁਪਰ ਲੀਗ ਵਿਚ ਬਾਲ ਟੈਂਪਰਿੰਗ ਨੂੰ ਰੋਕਣਾ ਲੱਗਭਗ ਅਸੰਭਵ ਹੈ। ਕਵੇਟਾ ਗਲੈਡੀਏਟਰਸ ਦੀ ਹੈੱਡ ਕੋਚ ਮੋਈਨ ਖਾਨ ਨੇ ਇਸ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਵਸੀਮ ਅਜਿਹੇ ਖਿਡਾਰੀ ਦਾ ਨਾਂ ਦੱਸੇ ਜੋ ਬਾਲ ਟੈਂਪਰਿੰਗ ਕਰਦਾ ਆ ਰਿਹਾ ਹੈ। ਇਮਾਦ ਨੇ ਵਹਾਬ ਰਿਆਜ਼, ਸੋਹੇਲ ਖਾਨ ਅਤੇ ਇੰਗਲੈਂਡ ਦੇ ਰਵੀ ਬੋਪਾਰਾ 'ਤੇ ਪੀ. ਐੱਸ. ਐੱਲ. ਦੇ ਪਿਛਲੇ ਸੀਜ਼ਨ ਵਿਚ ਬਾਲ ਟੈਂਪਰਿੰਗ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਬੈਠਕ ਵਿਚ ਸੁਝਾਅ ਦਿੱਤਾ ਸੀ ਕਿ ਜੇਕਰ ਇਸ ਵਾਰ ਕਿਸੇ ਟੀਮ ਦਾ ਕੋਈ ਵੀ ਖਿਡਾਰੀ ਮੈਚ ਦੌਰਾਨ ਗਲਤ ਹਰਕਤ ਕਰਦਾ ਦਿਸੇ ਤਾਂ ਕਪਤਾਨ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।


Related News