ਇੰਗਲੈਂਡ ਮਹਿਲਾ ਹਾਕੀ ਟੀਮ ਦੇ ਮੈਂਬਰ ਕੋਵਿਡ-19 ਪਾਜ਼ੇਟਿਵ, ਭਾਰਤ ਖ਼ਿਲਾਫ਼ ਪ੍ਰੋ ਲੀਗ ਮੈਚ ਮੁਲਤਵੀ

Wednesday, Mar 30, 2022 - 02:59 PM (IST)

ਇੰਗਲੈਂਡ ਮਹਿਲਾ ਹਾਕੀ ਟੀਮ ਦੇ ਮੈਂਬਰ ਕੋਵਿਡ-19 ਪਾਜ਼ੇਟਿਵ, ਭਾਰਤ ਖ਼ਿਲਾਫ਼ ਪ੍ਰੋ ਲੀਗ ਮੈਚ ਮੁਲਤਵੀ

ਨਵੀਂ ਦਿੱਲੀ-  ਇੰਗਲੈਂਡ ਦੀ ਮਹਿਲਾ ਹਾਕੀ ਟੀਮ ਦੇ ਕਈ ਖਿਡਾਰੀਆਂ ਦੇ ਕੋਰੋਨਾ ਨਾਲ ਪੀੜਤ ਹੋਣ ਕਾਰਨ ਭਾਰਤ ਖ਼ਿਲਾਫ਼ ਦੋ ਮੈਚਾਂ ਦੇ ਅਗਲੇ ਐੱਫ. ਆਈ. ਐੱਚ. ਪ੍ਰੋ.  ਲੀਗ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ। ਇਹ ਮੈਚ ਦੋ ਤੇ ਤਿੰਨ ਅਪ੍ਰੈਲ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਜਾਣੇ ਸਨ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ

ਐੱਫ. ਆਈ. ਐੱਚ. ਨੇ ਕਿਹਾ ਕਿ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਇੰਗਲੈਂਡ ਦੀ ਟੀਮ ਵਿਚ ਕੋਰੋਨਾ ਨਾਲ ਕਈ ਖਿਡਾਰੀ ਪੀੜਤ ਹਨ। ਇਸ ਤੋਂ ਇਲਾਵਾ ਕਈ ਖਿਡਾਰੀ ਜ਼ਖ਼ਮੀ ਵੀ ਹਨ। ਐੱਫ. ਆਈ. ਐੱਚ. ਨੇ ਬਿਆਨ 'ਚ ਕਿਹਾ ਕਿ ਐੱਫ. ਆਈ. ਐੱਚ, ਹਾਕੀ ਇੰਡੀਆ ਤੇ ਇੰਗਲੈਂਡ ਨੇ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ। ਅੱਗੇ ਦੀ ਜਾਣਕਾਰੀ ਉਪਲੱਬਧ ਹੁੰਦੇ ਹੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : IPL 2022 : ਸਾਰੀਆਂ ਟੀਮਾਂ ਨੇ ਖੇਡੇ ਇਕ-ਇਕ ਮੈਚ, ਜਾਣੋ ਪੁਆਇੰਟ ਟੇਬਲ 'ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬਮ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਇੰਗਲੈਂਡ ਦੀ ਮਹਿਲਾ ਹਾਕੀ ਟੀਮ ਨੂੰ ਭੁਵਨੇਸ਼ਵਰ ਵਿਚ ਹਫ਼ਤੇ ਦੇ ਅੰਤ ਦੇ ਮੈਚਾਂ ਲਈ ਆਪਣੀ ਭਾਰਤ ਯਾਤਰਾ ਰੱਦ ਕਰਨੀ ਪਈ। ਅਸੀਂ ਸਮਝਦੇ ਹਾਂ ਕਿ ਇਹ ਹਰ ਟੀਮ ਲਈ ਚੁਣੌਤੀਪੂਰਨ ਸਮਾਂ ਹੈ ਕਿਉਂਕਿ ਅਸੀਂ ਸਾਰੇ ਮਹਾਮਾਰੀ ਨਾਲ ਜੂਝ ਰਹੇ ਹਾਂ। ਭਾਰਤੀ ਮਹਿਲਾ ਟੀਮ ਇਸ ਸਮੇਂ ਲੀਗ ਵਿਚ ਤੀਜੇ ਸਥਾਨ 'ਤੇ ਹੈ, ਉਸ ਨੇ ਤਿੰਨ ਮੈਚ ਜਿੱਤੇ ਹਨ, ਦੋ ਡਰਾਅ ਰਹੇ ਹਨ ਤੇ ਇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News