ਪ੍ਰੋ-ਕਬੱਡੀ ਲੀਗ ਮੀਡੀਆ ਅਧਿਕਾਰਾਂ ਦੀ ਨਿਲਾਮੀ ਲਈ ਮਸ਼ਾਲ ਸਪੋਰਟਸ ਨੇ ਜਾਰੀ ਕੀਤੇ ਨਵੇਂ ਟੈਂਡਰ

Friday, Feb 26, 2021 - 01:25 AM (IST)

ਪ੍ਰੋ-ਕਬੱਡੀ ਲੀਗ ਮੀਡੀਆ ਅਧਿਕਾਰਾਂ ਦੀ ਨਿਲਾਮੀ ਲਈ ਮਸ਼ਾਲ ਸਪੋਰਟਸ ਨੇ ਜਾਰੀ ਕੀਤੇ ਨਵੇਂ ਟੈਂਡਰ

ਮੁੰਬਈ– ਮਸ਼ਾਲ ਸਪੋਰਟਸ ਪ੍ਰਾਈਵੇਟ ਲਿਮ. (ਮਸ਼ਾਲ) 2021 ਤੋਂ 2025 ਦੌਰਾਨ ਆਯੋਜਿਤ ਹੋਣ ਵਾਲੇ ਪ੍ਰੋ-ਕਬੱਡੀ ਲੀਗ ਦੇ 5 ਸੈਸ਼ਨਾਂ (ਸੈਸ਼ਨ 8 ਤੋਂ ਸੈਸ਼ਨ 12) ਲਈ ਆਪਣੇ ਮਾਰਕੀਟ ਮੀਡੀਆ ਅਧਿਕਾਰਾਂ ਦੀ ਨਿਲਾਮੀ ਲਈ ਟੈਂਡਰ ਜਾਰੀ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ


ਅੱਜ ਤੋਂ ਪੂਰੀ ਦੁਨੀਆ ’ਚ ਬੋਲੀ ਲਾਉਣ ਵਾਲੇ ਆਈ. ਟੀ. ਟੀ. ਦਸਤਾਵੇਜ਼ ਟੈਂਡਰ ਪੋਰਟਲ ਤੋਂ ਖਰੀਦ ਸਕਣਗੇ। ਹਰ ਬੋਲੀਕਾਰ ਨੂੰ ਟੈਂਡਰ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਤੈਅ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ ਤੇ ਫਿਰ ਆਈ. ਟੀ. ਟੀ. ਪ੍ਰਾਪਤ ਕਰਨ ਤੇ ਡਾਊਨਲੋਡ ਕਰਨ ਲਈ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਟੈਂਡਰ ਪੋਰਟਲ ਤੋਂ ਆਈ. ਟੀ. ਟੀ. ਦਸਤਾਵੇਜ਼ ਭਾਰਤ ਵਿਚ ਕਾਰਪੋਰੇਟ ਇਕਾਈਆਂ ਵਲੋਂ 2,50,000 ਰੁਪਏ ਤੇ ਟੈਕਸ ਦੇ ਕੇ ਅਤੇ ਭਾਰਤ ਤੋਂ ਬਾਹਰ ਕਾਰਪੋਰੇਟ ਵਲੋਂ 2500 ਅਮਰੀਕੀ ਡਾਲਰ ਤੇ ਟੈਕਸ ਦੇ ਕੇ ਖਰੀਦੇ ਜਾ ਸਕਣਗੇ (ਦੋਵੇਂ ਮਾਮਲਿਆਂ ਵਿਚ ਇਹ ਰਾਸ਼ੀ ਨਾ ਤਾਂ ਵਾਪਸ ਕੀਤੀ ਜਾਵੇਗੀ ਤੇ ਨਾ ਹੀ ਐਡਜਸਟ ਕੀਤੀ ਜਾਵੇਗੀ)।

ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ


ਆਈ. ਟੀ. ਟੀ. ਐਲਾਨ ’ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਅਨੁਪਮ ਗੋਸਵਾਮੀ, ਸੀ. ਈ. ਓ.-ਮਸ਼ਾਲ ਸਪੋਰਟਸ ਐਂਡ ਲੀਗ ਕਮਿਸ਼ਨਰ ਪ੍ਰੋ-ਕਬੱਡੀ ਨੇ ਕਿਹਾ,‘‘ਪ੍ਰੋ-ਕਬੱਡੀ ਲੀਗ ਨੇ ਇਕ ਵਿਸ਼ਵ ਪੱਧਰੀ ਖੇਡ ਪ੍ਰਦਰਸ਼ਨ ਦਾ ਨਿਰਮਾਣ ਕਰਕੇ ਭਾਰਤ ਦੀ ਸਵਦੇਸ਼ੀ ਖੇਡ, ਕਬੱਡੀ ਨੂੰ ਮੁੜਸੁਰਜਿਤ ਕੀਤਾ ਹੈ। ਹਰ ਬੀਤੇ ਸੈਸ਼ਨ ਦੇ ਨਾਲ ਮਸ਼ਾਲ ਸਪੋਰਟਸ ਨੇ ਪ੍ਰਸ਼ੰਸਕਾਂ ਤੇ ਉਪਭੋਗਤਾਵਾਂ ਦੀ ਸ਼ਮੂਲੀਅਤ ਦੇ ਨਾਲ ਪ੍ਰਤੀਯੋਗਿਤਾ ਦਾ ਪੱਧਰ ਅਤੇ ਖੇਡਾਂ ਦੇ ਮਾਪਦੰਡ ਵਧਾਏ ਹਨ। ਇਹ ਸਫਲਤਾ ਸਾਡੇ ਪ੍ਰਮੁੱਖ ਸਾਂਝੀਦਾਰਾਂ-ਏ. ਕੇ. ਐੱਫ. ਆਈ., ਪੀ. ਕੇ. ਐੱਲ. ਟੀਮਾਂ ਤੇ ਸੈਸ਼ਨ-1 ਤੋਂ ਸੈਸ਼ਨ-7 ਤਕ ਮੀਡੀਆ ਪਾਰਟਰਨ ਦੇ ਰੂਪ ਵਿਚ ਸਟਾਰ ਦੇ ਨਾਲ ਹੋਈ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News