ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ

Thursday, Nov 08, 2018 - 09:46 AM (IST)

ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ

ਗ੍ਰੇਟਰ ਨੋਇਡਾ—ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ਦਾ ਮੁਕਾਬਲਾ 26-26 ਨਾਲ ਟਾਈ ਖੇਡਿਆ। ਯੂ.ਪੀ. ਨੇ 11 ਮੈਚਾਂ 'ਚ ਇਹ ਤੀਜਾ ਟਾਈ ਖੇਡਿਆ ਜਦਕਿ ਟਾਈਟਨਸ ਦਾ ਇਹ ਪਹਿਲਾ ਟਾਈ ਰਿਹਾ। ਦੋਹਾਂ ਟੀਮਾਂ ਨੇ ਇਸ ਮੁਕਾਬਲੇ 'ਚ ਬਰਾਬਰੀ ਦਾ ਖੇਡ ਦਿਖਾਇਆ ਅਤੇ ਮੈਚ ਟਾਈ 'ਤੇ ਸਮਾਪਤ ਹੋਇਆ। ਮੈਚ ਦੇ ਪਰਫੈਕਟ ਰੇਡਰ ਦਾ ਪੁਰਸਕਾਰ ਯੂ.ਪੀ. ਦੇ ਸ਼੍ਰੀਕਾਂਤ ਜਾਧਵ ਅਤੇ ਪਰਫੈਕਟ ਡਿਫੈਂਡਰ ਦਾ ਪੁਰਸਕਾਰ ਟਾਈਟਨਸ ਦੇ ਅਬੁਜਰ ਮੋਹਰੇਜਮਿਗਾਨੀ ਨੂੰ ਮਿਲਿਆ।
PunjabKesari
ਜ਼ੋਨ ਬੀ 'ਚ ਯੂ.ਪੀ. 28 ਅੰਕਾਂ ਦੇ ਨਾਲ ਦੂਜੇ ਅਤੇ ਟਾਈਟਨਸ 24 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਮੰਗਲਵਾਰ ਨੂੰ ਹੀ ਖੇਡੇ ਗਏ ਜ਼ੋਨ ਏ ਦੇ ਇਕ ਮੁਕਾਬਲੇ 'ਚ ਜੈਪੁਰ ਪਿੰਕ ਪੈਂਥਰਸ ਨੇ ਹਰਿਆਣਾ ਸਟੀਲਰਸ ਨੂੰ 38-32 ਨਾਲ ਹਰਾ ਦਿੱਤਾ। ਜੈਪੁਰ ਟੀਮ ਦੇ ਦੀਪਕ ਨਿਵਾਸ ਹੁਡਾ ਨੂੰ ਪਰਫੈਕਟ ਰੇਡਰ ਅਤੇ ਮੋਹਿਤ ਛਿੱਲਰ ਨੂੰ ਡਿਫੈਂਡਰ ਦਾ ਪੁਰਸਕਕਾਰ ਦਿੱਤਾ ਗਿਆ। ਜੈਪੁਰ ਦੀ 7 ਮੈਚਾਂ 'ਚ ਇਹ ਦੂਜੀ ਜਿੱਤ ਹੈ ਜਦਕਿ ਹਰਿਆਣਾ ਦੀ 10 ਮੈਚਾਂ 'ਚ ਇਹ ਸਤਵੀਂ ਹਾਰ ਹੈ। ਹਰਿਆਣਾ ਸਕੋਰ ਬੋਰਡ 'ਚ ਪੰਜਵੇਂ ਅਤੇ ਜੈਪੁਰ ਛੇਵੇਂ ਸਥਾਨ 'ਤੇ ਹੈ।


author

Tarsem Singh

Content Editor

Related News