ਪਰੋ ਕਬੱਡੀ ਲੀਗ ''ਚ ਦਰਸ਼ਕਾਂ ਦੀ ਰੇਟਿੰਗ ''ਚ ਤੇਜ਼ ਗਿਰਾਵਟ

10/30/2018 1:51:34 PM

ਮੁੰਬਈ— ਬਰਾਡਕਾਸਟ ਆਡੀਅੰਸ ਰਿਸਰਚ ਕਾਊਂਸਿਲ ਦੇ ਅੰਕੜਿਆਂ ਦੇ ਮੁਤਾਬਕ ਭਾਰਤ ਦੀ ਦੂਜੀ ਸਭ ਤੋਂ ਮਸ਼ਹੂਰ ਲੀਗ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਛੇਵੇਂ ਸੀਜ਼ਨ 'ਚ ਦਰਸ਼ਕਾਂ ਦੀ ਰੇਟਿੰਗ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਸੀਜ਼ਨ ਦੇ ਮੁਕਾਬਲੇ 'ਚ ਦਰਸ਼ਕਾਂ ਦੀ ਰੇਟਿੰਗ ਇਸ ਵਾਰ ਦੋ ਦਰਜਨ ਮੈਚਾਂ ਦੇ ਲਈ 31 ਫੀਸਦੀ ਡਿਗ ਗਈ ਹੈ। ਸ਼ਹਿਰੀ ਖੇਤਰਾਂ 'ਚ ਇਹ ਗਿਰਾਵਟ 25 ਫੀਸਦੀ ਤੋਂ ਵੱਧ ਸੀ ਜਦਕਿ ਪੇਂਡੂ ਖੇਤਰਾਂ 'ਚ ਇਹ 33 ਫੀਸਦੀ ਤੋਂ ਵੀ ਮਾੜੀ ਸੀ।

ਬੀ.ਆਰ.ਸੀ. ਮੁਤਾਬਕ ਪੀ.ਕੇ.ਐੱਲ. 9 ਚੈਨਲਾਂ 'ਚ ਪਹਿਲੇ 24 ਮੈਚਾਂ 'ਚ 237.2 ਮਿਲੀਅਨ ਦਰਸ਼ਕਾਂ ਨੇ ਆਪਣੀ ਰਾਏ ਰੱਖੀ ਜਿੱਥੇ ਇਨ੍ਹਾਂ ਦਾ ਪ੍ਰਸਾਰਨ ਕੀਤਾ ਗਿਆ । ਪਿਛਲੇ ਸੀਜ਼ਨ 'ਚ ਇਹ ਗਿਣਤੀ 344.7 ਮਿਲੀਅਨ ਸੀ। ਇਸ ਸਾਲ ਸਿਰਫ ਇਕ ਹੀ ਚੈਨਲ ਨੇ ਇਨ੍ਹਾਂ ਦਰਸ਼ਕਾਂ ਦੀ ਗਿਣਤੀ ਪਿਛਲੇ ਸੀਜ਼ਨ ਦੇ ਮੁਕਾਬਲੇ ਜ਼ਿਆਦਾ ਪਾਈ ਹੈ। 

ਅਜਿਹਾ ਪ੍ਰਭਾਵ ਦਿਖਾਈ ਦਿੰਦਾ ਹੈ ਕਿ ਦਰਸ਼ਕਾਂ ਦੀ ਕੁਲ ਗਿਣਤੀ ਮੈਚ ਦੇ ਦੌਰਾਨ ਔਸਤਨ ਪ੍ਰਤੀ ਮਿੰਟ ਪ੍ਰੋਗਰਾਮ ਦੇ ਮੁਤਾਬਕ ਸ਼ਹਿਰੀ ਖੇਤਰਾਂ 'ਚ ਪਿਛਲੇ ਸਾਲ 83.1 ਮਿਲੀਅਨ ਤੋਂ ਘੱਟ ਕੇ ਇਸ ਸਾਲ 62.1 ਮਿਲੀਅਨ ਰਹਿ ਗਈ। ਜਦਕਿ ਪੇਂਡੂ ਖੇਤਰਾਂ 'ਚ ਇਹ ਪ੍ਰਭਾਵ 26.5 ਮਿਲਈਅਨ ਤੋਂ ਘੱਟ ਕੇ 17.5 ਮਿਲੀਅਨ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਪੇਂਡੂ ਖੇਤਰਾਂ 'ਚ ਪੀ.ਕੇ.ਐੱਲ. ਪ੍ਰਤੀ ਕਾਫੀ ਦਿਲਚਸਪੀ ਹੁੰਦੀ ਹੈ। ਸਟਾਰ ਇੰਡੀਆ ਆਪਣੇ ਚੈਨਲਾਂ 'ਚ ਮੈਚਾਂ ਦਾ ਪ੍ਰਸਾਰਨ ਕਰਦਾ ਹੈ। ਮਾਰਸ਼ਲ ਸਪੋਰਟਸ 'ਚ ਉਸ ਦੀ 74 ਫੀਸਦੀ ਦੀ ਹਿੱਸੇਦਾਰੀ ਰਹੀ ਹੈ। ਸਟਾਰ ਇੰਡੀਆ ਨੇ ਪੀ.ਕੇ.ਐੱਲ. ਦੇ ਪ੍ਰਸਰਾਨ ਅਧਿਕਾਰ ਲਏ ਹੋਏ ਹਨ।


Related News