ਪ੍ਰੋ ਕਬੱਡੀ ਲੀਗ : UP ਯੋਧਾ ਨੇ ਤਾਮਿਲ ਨਾਲ ਖੇਡਿਆ 25-25 ਨਾਲ ਡਰਾਅ
Sunday, Dec 16, 2018 - 03:26 AM (IST)

ਨਵੀਂ ਦਿੱਲੀ— ਯੂ. ਪੀ. ਯੋਧਾ ਤੇ ਤਾਮਿਲ ਤਲਾਈਵਾਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ 'ਚ ਸ਼ਨੀਵਾਰ ਨੂੰ ਇੱਥੇ 25-25 ਨਾਲ ਡਰਾਅ ਖੇਡਿਆ। ਇਸ ਰੋਮਾਂਚਕ ਮੁਕਾਬਲੇ 'ਚ ਪ੍ਰਸ਼ਾਂਤ ਕੁਮਾਰ ਰਾਏ ਨੇ ਆਖਰੀ ਸਮੇਂ 'ਚ ਕੀਤੇ ਗਏ ਸਫਲ ਰੇਡ ਨਾਲ ਯੂ. ਪੀ. ਯੋਧਾ ਮੈਚ ਡਰਾਅ ਕਰਨ 'ਚ ਸਫਲ ਰਿਹਾ। ਪ੍ਰਸ਼ਾਂਤ ਨੇ ਮੈਚ 'ਚ 12 ਅੰਕ ਬਣਾਏ ਤੇ ਉਹ ਚੋਟੀ ਦੇ ਸਕੋਰਰ ਰਹੇ। ਤਾਮਿਲ ਦੇ ਲਈ ਅਜੈ ਠਾਕੁਰ ਨੇ 6 ਤੇ ਅਮਿਤ ਹੁੱਡਾ ਨੇ 5 ਅੰਕ ਬਣਾਏ।