ਪ੍ਰੋ ਕਬੱਡੀ ਲੀਗ : ਘਰੇਲੂ ਮੁਕਾਬਲੇ ''ਚ UP ਯੋਧਾ ਨੂੰ ਮਿਲੀ ਹਾਰ
Thursday, Oct 10, 2019 - 12:03 AM (IST)

ਗ੍ਰੇਟਰ ਨੋਇਡਾ— ਯੂ. ਪੀ. ਯੋਧਾ ਨੂੰ ਬੁੱਧਵਾਰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ 'ਚ ਤੇਂਲੁਗੂ ਟਾਈਟਨਸ ਵਿਰੁੱਧ ਘਰੇਲੂ ਮੁਕਾਬਲੇ 'ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੀਕਾਂਤ ਜਾਧਵ ਤੇ ਦੇਵਾਡਿਗਾ ਨੇ ਯੂ. ਪੀ. ਯੋਧਾ ਦੇ ਲਈ 8-8 ਅੰਕ ਹਾਸਲ ਕੀਤੇ ਪਰ ਇਹ ਟੀਮ ਨੂੰ 36-41 ਦੀ ਹਾਰ ਤੋਂ ਬਚਣ ਲਈ ਕਾਫੀ ਨਹੀਂ ਸੀ। ਤੇਲੁਗੂ ਟਾਈਟਨਸ ਦੀ ਜਿੱਤ ਦੇ ਹੀਰੋ 15 ਅੰਕ ਹਾਸਲ ਕਰਨ ਵਾਲੇ ਰੇਡਰ ਸਿਧਾਰਥ ਦੇਸਾਈ ਰਹੇ।