ਪ੍ਰੋ ਕਬੱਡੀ ਲੀਗ : ਪਟਨਾ ਨੇ ਬੰਗਾਲ ਨੂੰ 69-41 ਨਾਲ ਹਰਾਇਆ

10/06/2019 10:31:40 PM

ਨੋਇਡਾ— ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰਦੀਪ ਨਰਵਾਲ ਦੇ 36 ਅੰਕ ਦੀ ਬਦੌਲਤ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਸੈਸ਼ਨ ਦੇ ਆਖਰੀ ਮੈਚ 'ਚ ਬੰਗਾਲ ਵਾਰੀਅਰਸ ਨੂੰ 69-41 ਨਾਲ ਹਰਾਇਆ। ਪ੍ਰਦੀਪ ਦੇ ਇਸ ਪ੍ਰਦਰਸ਼ਨ ਨਾਲ ਉਸ ਦੇ ਇਸ ਸੈਸ਼ਨ 'ਚ 302 ਅੰਕ ਹੋ ਗਏ ਹਨ ਜਿਸ ਨਾਲ ਪਟਨਾ ਨੇ ਇਕ ਮੈਚ 'ਚ ਸਭ ਤੋਂ ਜ਼ਿਆਦਾ ਅੰਕ ਦੇ ਆਪਣੇ ਰਿਕਾਰਡ ਦੀ ਬਰਾਬਰੀ ਕੀਤੀ। ਮੈਚ 'ਚ ਕੁੱਲ 110 ਅੰਕ ਬਣੇ ਜੋ ਵੀ ਪ੍ਰੋ ਕਬੱਡੀ ਲੀਗ ਦਾ ਰਿਕਾਰਡ ਹੈ। ਇਸ ਮੈਚ 'ਚ ਦੋਵੇਂ ਟੀਮਾਂ ਦੇ ਕੋਲ ਗਵਾਉਣ ਦੇ ਲਈ ਕੁਝ ਨਹੀਂ ਸੀ।


Gurdeep Singh

Content Editor

Related News