ਪ੍ਰੋ ਕਬੱਡੀ ਲੀਗ : ਮੁੰਬਾ ਨੇ ਗੁਜਰਾਤ ਨੂੰ 31-25 ਨਾਲ ਹਰਾਇਆ

Monday, Sep 23, 2019 - 12:46 AM (IST)

ਪ੍ਰੋ ਕਬੱਡੀ ਲੀਗ : ਮੁੰਬਾ ਨੇ ਗੁਜਰਾਤ ਨੂੰ 31-25 ਨਾਲ ਹਰਾਇਆ

ਜੈਪੁਰ— ਯੂ ਮੁੰਬਾ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਐਤਵਾਰ ਨੂੰ ਗੁਜਰਾਤ ਨੂੰ 31-25 ਨਾਲ ਹਰਾਇਆ। ਅਭੀਸ਼ੇਕ ਸਿੰਘ ਨੇ ਯੂ ਮੁੰਬਾ ਟੀਮ ਵਲੋਂ ਸੁਪਰ -10 ਦਾ ਸਕੋਰ ਬਣਾਇਆ। ਉਸ ਨੇ ਕੁਲ 11 ਅੰਕ ਹਾਸਲ ਕੀਤੇ। ਯੂ ਮੁੰਬਾ ਦੇ ਸੁਰਿੰਦਰ ਸਿੰਘ ਤੇ ਹਰਿੰਦਰ ਕੁਮਾਰ ਨੇ ਡਿਫੇਂਸ 'ਚ ਵੀ ਸ਼ਾਨਦਾਰ ਖੇਡ ਦਿਖਾਇਆ।
ਮੁੰਬਾ ਟੀਮ ਦੀ 17 ਮੈਚਾਂ 'ਚ ਇਹ 9ਵੀਂ ਜਿੱਤ ਰਹੀ ਤੇ ਇਸ ਜਿੱਤ ਦੀ ਬਦੌਲਤ ਟੀਮ 53 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਉਸ ਨੇ ਪਲੇਆਫ 'ਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਵਧਾ ਦਿੱਤੀਆਂ ਹਨ। ਗੁਜਰਾਤ ਦੀ 18 ਮੈਚਾਂ 'ਚ ਇਹ 11ਵੀਂ ਹਾਰ ਰਹੀ।


author

Gurdeep Singh

Content Editor

Related News