ਮਨਿੰਦਰ ਦੇ ਸ਼ਾਨਦਾਰ ਖੇਡ ਨਾਲ ਬੰਗਾਲ ਨੇ ਗੁਜਰਾਤ ਨੂੰ ਡਰਾਅ ’ਤੇ ਰੋਕਿਆ

09/08/2019 10:31:03 AM

ਕੋਲਕਾਤਾ— ਕਪਤਾਨ ਮਨਿੰਦਰ ਸਿੰਘ ਦੇ ਆਖਰੀ ਮਿੰਟ ’ਚ ਸ਼ਾਨਦਾਰ ਰੇਡ ਦੇ ਦਮ ’ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ’ਚ ਘਰੇਲੂ ਪੜਾਅ ਦੇ ਪਹਿਲੇ ਮੁਕਾਬਲੇ ’ਚ ਸ਼ਨੀਵਾਰ ਨੂੰ ਇੱਥੇ ਗੁਜਰਾਤ ਫਾਰਚਿਊਨਜਾਇੰਟਸ ਨੂੰ 25-25 ਦੀ ਬਰਾਬਰੀ ’ਤੇ ਰੋਕ ਦਿੱਤਾ। ਬੰਗਾਲ ਦੀ ਟੀਮ ਹਾਫ ਟਾਈਮ ਤਕ 15-13 ਨਾਲ ਅੱਗੇ ਸੀ ਪਰ ਮੈਚ ਦੇ 39ਵੇਂ ਮਿੰਟ ’ਚ ਗੁਜਰਾਤ ਨੇ 25-23 ਨਾਲ ਬੜ੍ਹਤ ਬਣਾ ਲਈ। 

ਜਦੋਂ ਮੈਚ ਬੰਗਾਲ ਦੇ ਹੱਥ ਤੋਂ ਨਿਕਲਦਾ ਦਿਸ ਰਿਹਾ ਸੀ ਉਦੋਂ ਮਨਿੰਦਰ ਨੇ ਰੇਡ ’ਤੇ ਦੋ ਅੰਕ ਬਣਾਕੇ ਸਕੋਰ ਬਰਾਬਰ ਕਰ ਦਿੱਤਾ। ਉਨ੍ਹਾਂ ਨੇ ਮੈਚ ’ਚ ਸਭ ਤੋਂ ਜ਼ਿਆਦਾ 9 ਅੰਕ ਬਣਾਏ। ਗੁਜਰਾਤ ਫਾਰਚਿਊਨਜਾਇੰਟਸ ਵੱਲੋਂ ਸਚਿਨ ਅਤੇ ਸੋਨੂੰ ਨੇ 6-6 ਅੰਕ ਬਣਾਏ। ਦਿਨ ਦੇ ਦੂਜੇ ਮੁਕਾਬਲੇ ’ਚ ਵਿਕਾਸ ਖੰਡੋਲਾ ਅਤੇ ਪ੍ਰਸ਼ਾਂਤ ਕੁਮਾਰ ਰਾਏ ਦੇੇ 10-10 ਅੰਕ ਦੇ ਦਮ ’ਤੇ ਹਰਿਆਣਾ ਸਟੀਲਰਸ ਨੇ ਦਬੰਗ ਦਿੱਲੀ ਨੂੰ 47-25 ਦੇ ਵੱਡੇ ਫਰਕ ਨਾਲ ਹਰਾਇਆ। ਸ਼ਾਨਦਾਰ ਫਾਰਮ ’ਚ ਚਲ ਰਹੇ ਨਵੀਨ ਕੁਮਾਰ ਨੇ ਦਿੱਲੀ ਲਈ 11 ਅੰਕ ਬਟੋਰੇ ਪਰ ਉਨ੍ਹਾਂ ਨੂੰ ਦੂਜੇ ਖਿਡਾਰੀਆਂ ਦਾ ਸਾਥ ਨਹੀਂ ਮਿਲਿਆ।


Tarsem Singh

Content Editor

Related News