ਪ੍ਰੋ-ਕਬੱਡੀ ਲੀਗ ਦੀ ਹਲਚਲ ਸ਼ੁਰੂ

Saturday, Apr 13, 2019 - 11:49 AM (IST)

ਪ੍ਰੋ-ਕਬੱਡੀ ਲੀਗ ਦੀ ਹਲਚਲ ਸ਼ੁਰੂ

ਗ੍ਰੇਟਰ ਨੋਏਡਾ— ਸ਼ਹਿਰ 'ਚ ਕਬੱਡੀ ਦੀ ਹਲਚਲ ਫਿਰ ਸ਼ੁਰੂ ਹੋ ਗਈ ਹੈ। ਜ਼ਿਲੇ ਦੇ ਕਬੱਡੀ ਖਿਡਾਰੀ ਇਸ ਲੀਗ ਨੂੰ ਧਿਆਨ 'ਚ ਰੱਖ ਕੇ ਤਿਆਰੀ 'ਚ ਲੱਗੇ ਹੋਏ ਹਨ। ਨਾਲ ਹੀ ਪ੍ਰੋ ਕਬੱਡੀ ਲੀਗ ਦੀ ਟੀਮ ਵੀ ਸਰਗਰਮ ਹੋ ਗਈ ਹੈ। ਗ੍ਰੇਟਰ ਨੋਏਡਾ ਦੇ ਚਚੂਲਾ ਪਿੰਡ 'ਚ ਰਹਿਣ ਵਾਲੇ ਆਸ਼ੀਸ਼ ਨਾਗਰ ਜੁਲਾਈ 'ਚ ਸ਼ੁਰੂ ਹੋਣ ਵਾਲੀ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ 'ਚ ਦਿਖਾਈ ਦੇਣਗੇ। ਉਹ ਯੂਪੀ ਯੋਧਾ ਟੀਮ 'ਚ ਲੈਫਟ ਕਾਰਨਰ ਦੇ ਤੌਰ 'ਤੇ ਚੁਣੇ ਗਏ ਹਨ। 8 ਅਤੇ 9 ਅਪ੍ਰੈਲ ਨੂੰ ਮੁੰਬਈ 'ਚ ਹੋਈ ਖਿਡਾਰੀਆਂ ਦੀ ਨਿਲਾਮੀ ਦੇ ਦੌਰਾਨ ਉਨ੍ਹਾਂ ਨੂੰ ਯੂਪੀ ਯੋਧਾ ਨੇ 8 ਲੱਖ ਰੁਪਏ 'ਚ ਖਰੀਦਿਆ ਹੈ। ਆਸ਼ੀਸ਼ ਦੂਜੀ ਵਾਰ ਯੂ.ਪੀ. ਯੋਧਾ ਟੀਮ ਦਾ ਹਿੱਸਾ ਬਣਨਗੇ।


author

Tarsem Singh

Content Editor

Related News