ਇਸ ਵਾਰ ਪ੍ਰੋ ਕਬੱਡੀ ਦਾ ਖਿਤਾਬ ਜਿੱਤਾਂਗੇ : ਗੁਜਰਾਤ ਫਾਰਚੂਨ ਜਾਇੰਟਸ

Tuesday, Jul 16, 2019 - 09:55 AM (IST)

ਇਸ ਵਾਰ ਪ੍ਰੋ ਕਬੱਡੀ ਦਾ ਖਿਤਾਬ ਜਿੱਤਾਂਗੇ : ਗੁਜਰਾਤ ਫਾਰਚੂਨ ਜਾਇੰਟਸ

ਅਹਿਮਦਾਬਾਦ— ਪ੍ਰੋ ਕਬੱਡੀ ਲੀਗ 'ਚ ਆਪਣੇ ਪ੍ਰਵੇਸ਼ ਦੇ ਬਾਅਦ ਤੋਂ ਦੋਹਾਂ ਸੈਸ਼ਨਾਂ 'ਚ ਫਾਈਨਲ 'ਚ ਪਹੁੰਚਣ ਵਾਲੀ ਯੁਵਾ ਟੀਮ ਗੁਜਰਾਤ ਫਾਰਚੂਨ ਜਾਇੰਟਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਵਾਰ ਭਾਵ ਲੀਗ ਦੇ ਸੀਜ਼ਨ 7 'ਚ ਇਹ ਬਦਲੀ ਹੋਈ ਰਣਨੀਤੀ ਦੇ ਜ਼ਰੀਏ ਖ਼ਿਤਾਬ 'ਤੇ ਜ਼ਰੂਰ ਕਬਜ਼ਾ ਜਮਾਵੇਗੀ। 

ਇਸ ਵਾਰ ਵੀ ਪੀ.ਕੇ.ਐੱਲ. ਦੀ ਸਭ ਤੋਂ ਯੁਵਾ ਇਸ ਟੀਮ ਦੇ ਅਧਿਕਾਰਤ ਜਰਸੀ ਲਾਂਚ ਦੇ ਮੌਕੇ 'ਤੇ ਟੀਮ ਦੇ ਖਿਡਾਰੀਆਂ ਅਤੇ ਕੋਚ ਮਨਪ੍ਰੀਤ ਸਿੰਘ ਅਤੇ ਨੀਰ ਗੁਲੀਆ ਦੀ ਮੌਜੂਦਗੀ 'ਚ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਆਡੇਸਰਾ ਨੇ ਕਿਹਾ ਕਿ ਇਸ ਵਾਰ ਵੀ ਟੀਮ ਨੇ ਯੁਵਾਵਾਂ 'ਤੇ ਭਰੋਸਾ ਜਤਾਇਆ ਹੈ ਪਰ ਇਸ ਵਾਰ ਰਣਨੀਤੀ ਬਦਲੀ ਰਹੇਗੀ। ਡਿਫੈਂਸ ਦੇ ਨਾਲ ਹੀ ਅਟੈਕ ਨੂੰ ਵੀ ਮਜ਼ਬੂਤ ਬਣਾਇਆ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਧਿਆਨ ਸੱਟ ਤੋਂ ਬਚਣ ਅਤੇ ਅਜਿਹੀ ਸਥਿਤੀ 'ਚ ਬਦਲਵੀਂ ਯੋਜਨਾ 'ਤੇ ਦਿੱਤਾ ਗਿਆ ਹੈ ਕਿਉਂਕਿ ਕਬੱਡੀ 'ਚ ਸੱਟ ਦੀ ਸੰਭਾਵਨਾ ਬਹੁਤ ਹੁੰਦੀ ਹੈ। ਤੇਜ਼ ਤੇ ਤੁਰੰਤ ਪ੍ਰਭਾਵੀ ਰਣਨੀਤੀ ਵੀ ਇਸ ਖੇਡ ਦਾ ਜ਼ਰੂਰੀ ਹਿੱਸਾ ਹੈ।


author

Tarsem Singh

Content Editor

Related News