ਪ੍ਰੋ ਕਬੱਡੀ ਨੇ ਇਨਾਮੀ ਰਾਸ਼ੀ ''ਚ ਕੀਤਾ ਵਾਧਾ

07/15/2017 4:01:26 PM

ਨਵੀਂ ਦਿੱਲੀ— ਪ੍ਰੋ ਕਬੱਡੀ ਟੂਰਨਾਮੈਂਟ ਦੇ ਹੈਦਰਾਬਾਦ 'ਚ 28 ਜੁਲਾਈ ਤੋਂ ਸ਼ੁਰੂ ਹੋ ਰਹੇ ਪੰਜਵੇਂ ਸੈਸ਼ਨ ਦੇ ਲਈ ਕੁੱਲ ਇਨਾਮੀ ਰਾਸ਼ੀ 'ਚ ਦੁਗਣੇ ਤੋਂ ਵੱਧ ਵਾਧਾ ਕੀਤਾ ਗਿਆ ਹੈ। ਪੰਜਵੇਂ ਸੈਸ਼ਨ ਦੇ ਦੌਰਾਨ 12 ਟੀਮਾਂ 138 ਮੈਚਾਂ 'ਚ ਹਿੱਸਾ ਲੈਣਗੀਆਂ ਅਤੇ ਤਿੰਨ ਕਰੋੜ ਰੁਪਏ ਦੀ ਖਿਤਾਬੀ ਰਾਸ਼ੀ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। 
ਉਪ ਜੇਤੂ ਟੀਮ ਨੂੰ ਇਕ ਕਰੋੜ 80 ਲੱਖ ਰੁਪਏ ਜਦਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਇਕ ਕਰੋੜ 20 ਲੱਖ ਰੁਪਏ ਮਿਲਣਗੇ। ਟੂਰਨਾਮੈਂਟ ਦੇ ਸਰਵਸ਼੍ਰੇਸ਼ਠ ਖਿਡਾਰੀ ਨੂੰ ਮਿਲਣ ਵਾਲੀ ਰਾਸ਼ੀ 'ਚ ਵੀ ਵੱਡਾ ਵਾਧਾ ਕਰਦੇ ਹੋਏ ਇਸ ਨੂੰ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪ੍ਰੋ ਕਬੱਡੀ ਦੇ ਪੰਜਵੇਂ ਸੈਸ਼ਨ ਦੇ ਪਹਿਲੇ ਮੈਚ 'ਚ 28 ਜੁਲਾਈ ਨੂੰ ਹੈਦਰਾਬਾਦ 'ਚ ਤੇਲੁਗੂ ਟਾਈਟਨਸ ਦੀ ਟੀਮ ਡੈਬਿਊ ਕਰ ਰਹੀ ਤਮਿਲ ਥਲਾਈਵਾਸ ਨਾਲ ਮੁਕਾਬਲਾ ਕਰੇਗੀ।


Related News