ਮੱਧ ਪ੍ਰਦੇਸ਼ ਦੀ ਪ੍ਰਿਅੰਕਾ ਨੇ ਇੰਟਰਨੈਸ਼ਨਲ ਵੁਸ਼ੂ ਟੂਰਨਾਮੈਂਟ ''ਚ ਜਿੱਤਿਆ ਸੋਨ ਤਮਗਾ
Wednesday, Aug 10, 2022 - 03:42 PM (IST)
ਨਵੀਂ ਦਿੱਲੀ (ਏਜੰਸੀ)- ਮੱਧ ਪ੍ਰਦੇਸ਼ ਦੀ ਪ੍ਰਿਅੰਕਾ ਕੇਵਤ ਨੇ ਜਾਰਜੀਆ ਦੇ ਬਟੂਮੀ ‘ਚ ਆਯੋਜਿਤ ਅੰਤਰਰਾਸ਼ਟਰੀ ਵੁਸ਼ੂ ਟੂਰਨਾਮੈਂਟ ਦੇ ਅੰਡਰ-18 ਉਮਰ ਵਰਗ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਸੋਨ ਤਮਗਾ ਜਿੱਤਿਆ। ਪ੍ਰਿਅੰਕਾ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਮਢਿਲਾ ਪਿੰਡ ਦੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਇੱਕ ਸਥਾਨਕ ਨਰਸਿੰਗ ਹੋਮ ਵਿੱਚ ਕੈਸ਼ੀਅਰ ਵਜੋਂ ਕੰਮ ਕਰਦੇ ਹਨ।
ਇਹ ਵੀ ਪੜ੍ਹੋਂ: ਸ਼ਤਰੰਜ ਓਲੰਪੀਆਡ 'ਚ ਤਮਗਾ ਜੇਤੂ ਭਾਰਤੀ ਟੀਮਾਂ ਲਈ ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ
ਪ੍ਰਿਅੰਕਾ ਨੇ ਕਿਹਾ, 'ਇਹ ਮੇਰਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਸੀ ਅਤੇ ਮੈਨੂੰ ਭਾਰਤ ਦਾ ਝੰਡਾ ਬੁਲੰਦ ਕਰਨ 'ਤੇ ਮਾਣ ਹੈ। ਮੈਂ ਆਪਣੇ ਕੋਚਾਂ, ਮਾਤਾ-ਪਿਤਾ ਅਤੇ M3M ਫਾਊਂਡੇਸ਼ਨ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪੂਰਾ ਸਹਿਯੋਗ ਦਿੱਤਾ। ਇਹ ਸੋਨ ਤਮਗਾ ਮੈਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ। ਮੈਂ ਹੁਣ ਆਗਾਮੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ 'ਤੇ ਧਿਆਨ ਦੇ ਰਹੀ ਗਾਂ।'
ਇਹ ਵੀ ਪੜ੍ਹੋਂ: ਸਚਿਨ ਤੇਂਦੁਲਕਰ ਨੇ ਬੰਨ੍ਹੀ 'ਪਗੜੀ', ਵੀਡੀਓ ਸਾਂਝੀ ਕਰ ਦੱਸਿਆ ਕਿਸ ਦੇ ਵਿਆਹ ਦੀ ਚੱਲ ਰਹੀ ਤਿਆਰੀ
ਪ੍ਰਿਯੰਕਾ ਸ਼ੁਰੂ ਵਿੱਚ ਆਪਣੇ ਬਚਪਨ ਦੇ ਕੋਚ ਮਾਨਿੰਦ ਸ਼ੇਰ ਅਲੀ ਖਾਨ ਦੇ ਅਧੀਨ ਸਿਖਲਾਈ ਲੈ ਰਹੀ ਸੀ ਪਰ ਹੁਣ ਉਹ ਭੋਪਾਲ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ (SAI) ਦੇ ਕੋਚ ਰਤਨੇਸ਼ ਠਾਕੁਰ, ਕਲਿਆਣੀ ਅਤੇ ਸਾਰਿਕਾ ਗੁਪਤਾ ਦੇ ਅਧੀਨ ਸਿਖਲਾਈ ਲੈ ਰਹੀ ਹੈ। ਵੁਸ਼ੂ ਇੱਕ ਚੀਨੀ ਮਾਰਸ਼ਲ ਆਰਟ ਹੈ ਜੋ ਪੂਰੀ ਤਰ੍ਹਾਂ ਨਾਲ ਸੰਪਰਕ ਵਾਲੀ ਖੇਡ ਹੈ। ਇਹ ਖੇਡ ਏਸ਼ੀਆਈ ਖੇਡਾਂ, ਦੱਖਣ-ਪੂਰਬੀ ਏਸ਼ੀਆਈ ਖੇਡਾਂ ਅਤੇ ਕਈ ਹੋਰ ਪ੍ਰਮੁੱਖ ਖੇਡ ਸਮਾਗਮਾਂ ਦਾ ਹਿੱਸਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।