ਪ੍ਰਿਥਵੀ ਸ਼ਾਅ ਨੇ ਵਿਜੇ ਹਜ਼ਾਰੇ ਟਰਾਫੀ ਵਿਚ ਰਚਿਆ ਇਤਿਹਾਸ, ਤੋੜਿਆ ਮਯੰਕ ਅਗਰਵਾਲ ਦਾ ਇਹ ਰਿਕਾਰਡ

Thursday, Mar 11, 2021 - 04:40 PM (IST)

ਪ੍ਰਿਥਵੀ ਸ਼ਾਅ ਨੇ ਵਿਜੇ ਹਜ਼ਾਰੇ ਟਰਾਫੀ ਵਿਚ ਰਚਿਆ ਇਤਿਹਾਸ, ਤੋੜਿਆ ਮਯੰਕ ਅਗਰਵਾਲ ਦਾ ਇਹ ਰਿਕਾਰਡ

ਮੁੰਬਈ - ਵਿਜੇ ਹਜ਼ਾਰੇ ਟਰਾਫੀ 'ਚ ਮੁੰਬਈ ਦੇ ਕਪਤਾਨ ਪ੍ਰਿਥਵੀ ਸ਼ਾਅ ਦਾ ਧਮਾਲ ਜਾਰੀ ਹੈ। ਸ਼ਾਅ ਨੇ ਕਰਨਾਟਕ ਖ਼ਿਲਾਫ ਸੈਮੀਫਾਈਨਲ ਮੈਚ ਵਿਚ 122 ਗੇਂਦਾਂ ਵਿਚ 165 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸਨੇ ਆਪਣੀ ਪਾਰੀ ਵਿਚ 17 ਚੌਕੇ ਅਤੇ ਸੱਤ ਛੱਕੇ ਮਾਰੇ। ਇਸਦੇ ਨਾਲ ਹੀ ਪ੍ਰਿਥਵੀ ਸ਼ਾਅ ਵਿਜੇ ਹਜ਼ਾਰੇ ਟਰਾਫੀ ਦੇ ਇਸ ਸੀਜ਼ਨ ਵਿਚ 750 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।

ਵਿਜੇ ਹਜ਼ਾਰੇ ਟਰਾਫੀ ਦੇ ਇਸ ਸੀਜ਼ਨ ਵਿਚ ਪ੍ਰਿਥਵੀ ਸ਼ਾਅ ਦੀ ਇਹ ਸੈਂਚੁਰੀ ਹੈ। ਸ਼ਾ ਨੇ ਇਸ ਸੀਜ਼ਨ ਵਿਚ ਹੁਣ ਤਕ ਸੱਤ ਮੈਚਾਂ ਵਿਚ 754 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ ਭਾਰਤੀ ਖਿਡਾਰੀ ਮਯੰਕ ਅਗਰਵਾਲ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 2018 ਦੇ ਸੀਜ਼ਨ ਵਿਚ ਅੱਠ ਮੈਚਾਂ ਵਿਚ 723 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ

ਪ੍ਰਿਥਵੀ ਸ਼ਾਅ ਨੂੰ ਕਪਤਾਨੀ ਬਹੁਤ ਰਾਸ ਆ ਰਹੀ ਹੈ। ਕਪਤਾਨ ਹੋਣ ਦੇ ਨਾਤੇ ਉਸਨੇ ਤੀਸਰੇ ਮੈਚ ਵਿਚ ਲਗਾਤਾਰ ਤੀਜੀ ਵਾਰ 150 ਤੋਂ ਵੱਧ ਸਕੋਰ ਬਣਾਏ ਹਨ। ਪ੍ਰਿਥਵੀ ਨੇ ਪੁਡੂਚੇਰੀ ਖ਼ਿਲਾਫ਼ ਗਰੁੱਪ ਪੜਾਅ ਮੈਚ ਵਿਚ ਨਾਬਾਦ 227 ਦੌੜਾਂ ਬਣਾਈਆਂ ਜੋ ਟੂਰਨਾਮੈਂਟ ਦੇ ਇਤਿਹਾਸ ਦਾ ਸਰਵਉੱਤਮ ਵਿਅਕਤੀਗਤ ਸਕੋਰ ਹੈ। ਮੰਗਲਵਾਰ ਨੂੰ ਪ੍ਰਿਥਵੀ ਨੇ ਟੀਚੇ ਦਾ ਪਿੱਛਾ ਕਰਦਿਆਂ ਕਿਸੇ ਭਾਰਤੀ ਵਲੋਂ ਲਿਸਟ ਏ ਮੈਚ ਵਿਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ, ਜਦੋਂ ਉਸ ਨੇ ਸੌਰਾਸ਼ਟਰ ਖ਼ਿਲਾਫ਼ ਕੁਆਰਟਰ ਫਾਈਨਲ ਵਿਚ ਨਾਬਾਦ 185 ਦੌੜਾਂ ਬਣਾਈਆਂ। ਇਸ ਅਰਸੇ ਦੌਰਾਨ ਪ੍ਰਿਥਵੀ ਨੇ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਦਿੱਗਜ਼ ਖਿਡਾਰੀ ਪਿੱਛੇ ਛੱਡ ਦਿੱਤੇ। 

ਇਹ ਵੀ ਪੜ੍ਹੋ : ਭਾਰਤੀ ਖਿਡੌਣਾ ਉਦਯੋਗ 'ਤੇ ਚੀਨ ਦਾ ਕਬਜ਼ਾ, Toy ਵੇਚ ਕੇ ਕਰਦਾ ਹੈ 11 ਹਜ਼ਾਰ ਕਰੋੜ ਦੀ ਕਮਾਈ

ਇਸ ਮੈਚ ਵਿਚ ਪ੍ਰਿਥਵੀ ਸ਼ਾ ਨੇ ਲਿਸਟ ਏ ਕ੍ਰਿਕਟ ਵਿਚ ਆਪਣੀਆਂ ਦੋ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਸ਼ਾ ਨੇ 40 ਲਿਸਟ ਏ ਮੈਚਾਂ ਵਿਚ 8 ਸੈਂਕੜੇ ਲਗਾ ਕੇ 2138 ਦੌੜਾਂ ਬਣਾਈਆਂ ਹਨ। ਪ੍ਰਿਥਵੀ ਸ਼ਾ ਨੂੰ ਆਸਟਰੇਲੀਆਈ ਦੌਰੇ ਦੌਰਾਨ ਮਾੜੇ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਪਰ ਸ਼ਾ ਦੇ ਪ੍ਰਦਰਸ਼ਨ ਨੇ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਲੜੀ ਲਈ ਭਾਰਤ ਦੀ ਵਨ ਡੇ ਟੀਮ ਵਿਚ ਜਗ੍ਹਾ ਬਣਾਉਣ ਦੇ ਉਸ ਦੇ ਦਾਅਵੇ ਨੂੰ ਮਜ਼ਤ​ਕੀਤਾ ਹੈ।

ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News