ਪ੍ਰਿਥਵੀ ਨੇ ਐੱਮ. ਸੀ. ਏ. ਨੂੰ ਪੱਤਰ ਲਿਖ ਕੇ ਮੁੰਬਈ ਛੱਡਣ ਦੀ ਮਨਜ਼ੂਰੀ ਮੰਗੀ

Tuesday, Jun 24, 2025 - 10:36 AM (IST)

ਪ੍ਰਿਥਵੀ ਨੇ ਐੱਮ. ਸੀ. ਏ. ਨੂੰ ਪੱਤਰ ਲਿਖ ਕੇ ਮੁੰਬਈ ਛੱਡਣ ਦੀ ਮਨਜ਼ੂਰੀ ਮੰਗੀ

ਮੁੰਬਈ– ਭਾਰਤੀ ਟੀਮ ਵਿਚੋਂ ਬਾਹਰ ਚੱਲ ਰਿਹਾ ਬੱਲੇਬਾਜ਼ ਪ੍ਰਿਥਵੀ ਸ਼ਾਹ ਆਪਣੀ ਘਰੇਲੂ ਟੀਮ ਮੁੰਬਈ ਨਾਲੋਂ ਰਿਸ਼ਤਾ ਤੋੜਨਾ ਚਾਹੁੰਦਾ ਹੈ ਤੇ ਉਸ ਨੇ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਤੋਂ ਐੱਨ. ਓ. ਸੀ. ਮੰਗੀ ਹੈ, ਜਿਸ ਨਾਲ ਕਿ ਇਕ ਕ੍ਰਿਕਟਰ ਦੇ ਰੂਪ ਵਿਚ ਤਰੱਕੀ ਤੇ ਵਿਕਾਸ ਲਈ ਨਵੀਂ ਘਰੇਲੂ ਟੀਮ ਨਾਲ ਕਰਾਰ ਕਰ ਸਕੇ।

ਪ੍ਰਿਥਵੀ ਪਿਛਲੇ ਕੁਝ ਸਮੇਂ ਤੋਂ ਲਾਲ ਗੇਂਦ ਦੀ ਟੀਮ ਵਿਚੋਂ ਬਾਹਰ ਹੈ ਪਰ ਉਸ ਨੇ ਸਫੈਦ ਗੇਂਦ ਦੀ ਕ੍ਰਿਕਟ ਖੇਡੀ ਹੈ। ਹਾਲਾਂਕਿ ਉਸਦੇ ਮੈਦਾਨ ਦੇ ਬਾਹਰ ਦੇ ਅਨੁਸ਼ਾਸਨਾਤਮਕ ਮੁੱਦਿਆਂ ਨੇ ਮੈਦਾਨ ’ਤੇ ਉਸਦੇ ਪ੍ਰਦਰਸ਼ਨ ਤੋਂ ਵੱਧ ਸੁਰਖੀਆਂ ਬਟੋਰੀਆਂ ਹਨ। ਐੱਮ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸੰਘ ਨੂੰ ਪ੍ਰਿਥਵੀ ਦਾ ਪੱਤਰ ਮਿਲਿਆ ਹੈ, ਜਿਸ ਵਿਚ ਟਰਾਂਸਫਰ ਲਈ ਐੱਨ. ਓ. ਸੀ. ਦੀ ਮੰਗ ਕੀਤੀ ਗਈ ਹੈ।


author

Tarsem Singh

Content Editor

Related News