ਰੋਹਿਤ ਸ਼ਰਮਾ Lamborghini ਚਲਾਉਂਦਾ ਹੋਇਆ ਮੁੰਬਈ ਦੀ ਟ੍ਰੈਫਿਕ ’ਚ ਫਸਿਆ
Sunday, Aug 24, 2025 - 12:57 PM (IST)

ਮੁੰਬਈ (ਏਜੰਸੀ)– ਸੋਸ਼ਲ ਮੀਡੀਆ ’ਤੇ ਸ਼ਨੀਵਾਰ ਨੂੰ ਵੀਡੀਓ ਵਾਇਰਲ ਹੋਈ, ਜਿਸ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਲੈਂਬੋਰਗਿਨੀ ਚਲਾਉਂਦਾ ਹੋਇਆ ਮੁੰਬਈ ਦੀ ਟ੍ਰੈਫਿਕ ਵਿਚ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ। ਹਾਲਾਂਕਿ ਰੋਹਿਤ ਨੇ ਇਕ ਹੋਰ ਵਾਹਨ ਚਾਲਕ ਦਾ ਹੱਥ ਹਿਲਾ ਕੇ ਅਭਿਵਾਦਨ ਕੀਤਾ, ਜਿਸ ਨੇ ਉਸਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ।
ਇਕ ‘ਐਕਸ’ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘‘ਰੋਹਿਤ ਸ਼ਰਮਾ ਆਪਣੀ ਨਵੀਂ ਲੈਂਬੋਰਗਿਨੀ ਵਿਚ ਮੁੰਬਈ ਦੇ ਟ੍ਰੈਫਿਕ ਵਿਚ ਫਸ ਗਿਆ ਪਰ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਘਰ ਜਾਂਦੇ ਸਮੇਂ ਉਹ ਆਪਣੇ ਪ੍ਰਸ਼ੰਸਕਾਂ ਦਾ ਅਭਿਵਾਦਨ ਕਰਨਾ ਨਹੀਂ ਭੁੱਲਿਆ।’’