ਮ੍ਰਿਤਕ ਮੈਂਬਰਾਂ ਦੇ ਜੀਵਨਸਾਥੀ ਨੂੰ ਬੀ. ਸੀ. ਸੀ. ਆਈ. ਦੀ ਇਕਮੁਸ਼ਤ ਇਕ ਲੱਖ ਰੁਪਏ ਦਾ ਲਾਭ ਮਿਲੇਗਾ
Tuesday, Aug 26, 2025 - 06:29 PM (IST)

ਬੈਂਗਲੁਰੂ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟਰਸ ਸੰਘ (ਆਈ. ਸੀ. ਏ.) ਮ੍ਰਿਤਕ ਮੈਂਬਰਾਂ ਦੇ ਜੀਵਨਸਾਥੀ ਲਈ ਇਕ ਲੱਖ ਰੁਪਏ ਦਾ ਇਕਮੁਸ਼ਤ ਲਾਭ (ਓ. ਟੀ. ਬੀ.) ਸ਼ੁਰੂ ਕਰੇਗਾ। ਇਸ ਪਹਿਲ ਦਾ ਟੀਚਾ ਮੈਂਬਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਦੁੱਖ ਦੇ ਸਮੇਂ ਵਿਚ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਹੈ।