ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ ''ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

05/05/2022 7:56:35 PM

ਮੁੰਬਈ- ਆਈ. ਪੀ. ਐੱਲ. 2022 ਵਿਚ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ ਪਰ ਇਸਦੇ ਬਾਵਜੂਦ ਉਹ ਮੀਡੀਆ ਦੀਆਂ ਸੁਰਖੀਆਂ ਵਿਚ ਬਣੇ ਹੋਏ ਹਨ। ਇਸ ਦੇ ਪਿੱਛੇ ਦੀ ਵਜ੍ਹਾ ਉਸਦੀ ਬੱਲੇਬਾਜ਼ੀ ਨਹੀਂ ਬਲਕਿ ਕੁਝ ਹੋਰ ਹੀ ਹੈ। ਦਰਅਸਲ ਪ੍ਰਿਥਵੀ ਸ਼ਾਹ ਨੇ ਆਪਣੀ ਕਮਾਈ ਨਾਲ ਘਰ ਖਰੀਦਿਆ ਹੈ ਅਤੇ ਜਿਸਦੀ ਕੀਮਤ ਕਰੋੜਾਂ ਰੁਪਏ ਵਿਚ ਹੈ। ਸ਼ਾਹ ਪਿਛਲੇ ਕੁਝ ਸਮੇਂ ਇਸ ਘਰ ਨੂੰ ਖਰੀਦਣ ਦਾ ਮੰਨ ਬਣਾ ਰਹੇ ਸਨ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

 PunjabKesari
22 ਸਾਲ ਦੇ ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਪੌਸ਼ ਏਰੀਆ ਬਾਂਦਰਾ ਵਿਚ ਇਹ ਘਰ ਖਰੀਦਿਆ ਹੈ। ਜਿੱਥੇ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਰਹਿੰਦੀਆਂ ਹਨ। ਇਕ ਰਿਪੋਰਟ ਦੇ ਅਨੁਸਾਰ ਸ਼ਾਹ ਨੇ ਜੋ ਘਰ ਖਰੀਦਿਆ ਹੈ ਉਸਦੀ ਕੀਮਤ 10.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਘਰ 2209 ਵਰਗ ਫੁੱਟ ਵਿਚ 8ਵੀਂ ਮੰਜਿਲ 'ਤੇ ਹੈ।

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ਭਾਰਤੀ ਪ੍ਰਵਾਸੀਆਂ ਦੀ ਵਧੀ ਮੰਗ, ਕੈਨੇਡਾ, ਬ੍ਰਿਟੇਨ ਤੇ ਆਸਟ੍ਰੇਲੀਆ ਦਰਮਿਆਨ ਆਫਰ ਦਾ ਕੰਪੀਟੀਸ਼ਨ

PunjabKesari
ਰਿਪੋਰਟ ਦੇ ਅਨੁਸਾਰ ਇਸ ਘਰ ਦੇ ਨਾਲ ਹੀ ਪ੍ਰਿਥਵੀ ਸ਼ਾਹ ਨੂੰ 3 ਕਾਰ ਰੱਖਣ ਦੀ ਜਗ੍ਹਾ ਵੀ ਦਿੱਤੀ ਗਈ ਹੈ। ਸ਼ਾਹ ਨੇ 31 ਮਾਰਚ ਨੂੰ ਇਸ ਘਰ ਦੀ ਸਟੈਂਪ ਡਿਊਟੀ 52.50 ਲੱਖ ਰੁਪਏ ਦੀ ਸੀ ਅਤੇ 28 ਅਪ੍ਰੈਲ ਨੂੰ ਉਸਦੇ ਨਾਂ ਇਹ ਘਰ ਹੋ ਗਿਆ ਹੈ।

PunjabKesari
ਜ਼ਿਕਰਯੋਗ ਹੈ ਕਿ ਪ੍ਰਿਥਵੀ ਸ਼ਾਹ ਨੂੰ ਇਸ ਸੀਜ਼ਨ ਟੀਮ ਦਿੱਲੀ ਕੈਪੀਟਲਸ ਵਲੋਂ 7.5 ਕਰੋੜ ਰੁਪਏ ਮਿਲੇ ਹਨ। ਉਹ ਟੀਮ ਵਿਚ ਬਤੌਰ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਹਨ। ਆਈ. ਪੀ. ਐੱਲ. ਵਿਚ ਹੁਣ ਤੱਕ ਸ਼ਾਹ ਨੇ 62 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 1564 ਦੌੜਾਂ ਬਣਾਈਆਂ ਹਨ। ਉਸਦਾ ਟਾਪ ਸਕੋਰ 99 ਦੌੜਾਂ ਰਿਹਾ ਹੈ ਅਥੇ 12 ਅਰਧ ਸੈਂਕੜੇ ਲਗਾ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Gurdeep Singh

Content Editor

Related News