ਪ੍ਰਿਥਵੀ ਸ਼ਾਹ ਨੂੰ ਵਿਜੇ ਹਜ਼ਾਰੇ ਟਰਾਫੀ ਲਈ ਮੁੰਬਈ ਦੀ ਟੀਮ ’ਚ ਜਗ੍ਹਾ ਨਹੀਂ
Wednesday, Dec 18, 2024 - 01:52 PM (IST)
ਨਵੀਂ ਦਿੱਲੀ–ਪ੍ਰਿਥਵੀ ਸ਼ਾਹ ਲਈ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨੇ 21 ਦਸੰਬਰ ਤੋਂ ਸ਼ੁਰੂ ਹੋ ਰਹੀ ਵਿਜੇ ਹਜ਼ਾਰੀ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਲਈ ਮੁੰਬਈ ਦੀ ਟੀਮ ਵਿਚੋਂ ਬਾਹਰ ਕੀਤੇ ਜਾਣ ’ਤੇ ਨਿਰਾਸ਼ਾ ਪ੍ਰਗਟ ਕੀਤੀ। ਕਦੇ ਭਾਰਤ ਦੇ ਸਭ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚ ਸ਼ਾਮਲ ਰਹੇ ਤੇ ਟੈਸਟ ਡੈਬਿਊ ’ਤੇ ਸੈਂਕੜਾ ਲਾਉਣ ਵਾਲੇ 25 ਸਾਲਾ ਪ੍ਰਿਥਵੀ ਲਈ ਮੌਜੂਦਾ ਸੈਸ਼ਨ ਭੁੱਲਣ ਵਾਲਾ ਰਿਹਾ ਹੈ। ਫਿਟਨੈੱਸ ਤੇ ਅਨੁਸ਼ਾਸਨਾਤਮਕ ਕਾਰਨਾਂ ਕਾਰਨ ਪ੍ਰਿਥਵੀ ਨੂੰ ਰਣਜੀ ਟਰਾਫੀ ਲੀਗ ਗੇੜ ਦੇ ਵਿਚਾਲਿਓਂ ਹੀ ਬਾਹਰ ਕਰ ਦਿੱਤਾ ਗਿਆ ਸੀ ਪਰ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਉਸਦੀ ਟੀਮ ਵਿਚ ਵਾਪਸੀ ਹੋਈ, ਜਿਸ ਨੂੰ ਮੁੰਬਈ ਨੇ ਜਿੱਤਿਆ। ਨਵੰਬਰ ਵਿਚ ਆਈ. ਪੀ. ਐੱਲ. ਨਿਲਾਮੀ ਵਿਚ ਵੀ ਕਿਸੇ ਫ੍ਰੈਂਚਾਈਜ਼ੀ ਨੇ ਉਸਦੇ ਲਈ ਬੋਲੀ ਨਹੀਂ ਲਗਾਈ। ਚੋਟੀ ਦੀ ਘਰੇਲੂ ਪ੍ਰਤੀਯੋਗਿਤਾ ਵਿਚ ਵੀ ਉਸਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਹੀਂ ਰਿਹਾ।