ਲਿਓਨ ਤੋਂ ਕੋਈ ਸ਼ਿਕਾਇਤ ਨਹੀਂ, ਬੱਲੇਬਾਜ਼ੀ ਮਜ਼ਬੂਤ ਕਰਨ ਲਈ ਉਸ ਨੂੰ ਬਾਹਰ ਕੀਤਾ : ਸਮਿਥ
Tuesday, Dec 09, 2025 - 10:57 AM (IST)
ਐਡੀਲੇਡ– ਆਸਟ੍ਰੇਲੀਆ ਦੇ ਕਾਰਜਕਾਰੀ ਕਪਤਾਨ ਸਟੀਵ ਸਮਿਥ ਨੇ ਇੰਗਲੈਂਡ ਵਿਰੁੱਧ ਬ੍ਰਿਸਬੇਨ ਵਿਚ ਖੇਡੇ ਗਏ ਦੂਜੇ ਐਸ਼ੇਜ਼ ਟੈਸਟ ਵਿਚ ਨਾਥਨ ਲਿਓਨ ਨੂੰ ਆਖਰੀ-11 ਵਿਚੋਂ ਬਾਹਰ ਰੱਖਣ ’ਤੇ ਉੱਠੇ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤ ਕਰਨ ਲਈ ਲਿਆ ਗਿਆ ਸੀ ਤੇ ਸਪਿੰਨ ਗੇਂਦਬਾਜ਼ੀ ਦੇ ਇਸ ਧਾਕੜ ਵਿਰੁੱਧ ਕੋਈ ਵਿਅਕਤੀਗਤ ਸ਼ਿਕਾਇਤ ਨਹੀਂ ਸੀ। ਇਹ ਪਿਛਲੇ 13 ਸਾਲਾਂ ਵਿਚ ਪਹਿਲਾ ਮੌਕਾ ਸੀ ਜਦੋਂ ਲਿਓਨ ਨੂੰ ਘਰੇਲੂ ਟੈਸਟ ਮੈਚ ਵਿਚੋਂ ਬਾਹਰ ਕੀਤਾ ਗਿਆ। ਇਸ ਸਪਿੰਨਰ ਨੇ ਇਸ ਤੋਂ ਬਾਅਦ ਕਿਹਾ ਸੀ ਕਿ ਉਸਦਾ ਮੂਡ ਬੇਹੱਦ ਖਰਾਬ ਹੈ। ਆਸਟ੍ਰੇਲੀਆ ਦੀ ਚੋਣ ਕਮੇਟੀ ਦੇ ਮੁਖੀ ਜਾਰਜ ਬੇਲੀ ਨੇ ਕਿਹਾ ਸੀ ਕਿ ਲਿਓਨ ਨੂੰ ਸਿਰਫ ਇਸ ਮੈਚ ਲਈ ਬਾਹਰ ਕੀਤਾ ਗਿਆ ਹੈ।
