ਡੈਬਿਊ ਟੈਸਟ ''ਚ ਸੈਂਕੜਾ ਲਗਾਉਣ ਦੇ ਬਾਵਜੂਦ ਪ੍ਰਿਥਵੀ ਸ਼ਾਅ ਨੂੰ ਕਰਨਾ ਹੋਵੇਗਾ ਇਹ ਸੁਧਾਰ
Monday, Oct 08, 2018 - 10:27 AM (IST)
ਨਵੀਂ ਦਿੱਲੀ— ਟੀਮ ਇੰਡੀਆ ਦੀ ਤਰ੍ਹਾ ਆਪਣੇ ਡੈਬਿਊ ਮੈਚ 'ਚ ਸੈਂਕੜਾਂ ਲਗਾ ਕੇ ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾਅ ਉਮੀਦਾਂ 'ਤੇ ਪੂਰੀ ਤਰ੍ਹਾਂ ਨਾਲ ਖਰਾ ਉਤਰਿਆ, ਪਰ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਦੀ ਕੜੀ ਚੁਣੌਤੀਆਂ ਤੋਂ ਨਿਪਟਣ ਲਈ ਇਸ ਨੌਜਵਾਨ ਨੂੰ ਆਪਣੀ ਤਕਨੀਕ 'ਚ ਹੋਰ ਸੁਧਾਰ ਕਰਨ ਦੀ ਜ਼ਰੂਰਤ ਹੈ। ਸ਼ਾਅ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ 'ਚ ਡੈਬਿਊ ਕਰਦੇ ਹੋਏ ਇਕ ਸ਼ਾਨਦਾਰ ਬੱਲੇਬਾਜ਼ ਦੀ ਤਰ੍ਹਾਂ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਬਣਾਇਆ। ਉਨ੍ਹਾਂ ਨੇ ਮਜ਼ਬੂਤ ਹਮਲਾਵਰ ਦਾ ਸਾਹਮਣਾ ਨਹੀਂ ਕੀਤਾ ਪਰ ਫਿਰ ਵੀ ਇਹ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਰਹੀ।
ਬੈਕਫੁੱਟ 'ਤੇ ਜਾ ਕੇ ਲਗਾਏ ਗਏ ਉਨ੍ਹਾਂ ਦੇ ਸ਼ਾਟ ਨਾਲ ਵੈਸਟਇੰਡੀਜ਼ ਦੇ ਆਲਰਾਊਂਡਰ ਕਾਰਲ ਹੂਪਰ ਨੂੰ ਕੈਰੇਬਿਆਈ ਕ੍ਰਿਕਟ ਦੀ ਯਾਦ ਆ ਗਈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਿਥਵੀ ਸ਼ਾਅ ਦੀ ਹਮਲਾਵਰ ਸ਼ੈਲੀ ਅਤੇ ਵਰਤਮਾਨ ਤਕਨੀਕ ਨਾਲ ਇਸ 18 ਸਾਲ ਦੇ ਬੱਲੇਬਾਜ਼ ਲਈ ਵਿਦੇਸ਼ਾਂ ਦੀ ਸਖਤ ਪਰੀਖਿਆ 'ਚ ਪਾਸ ਹੋਣਾ ਆਸਾਨ ਨਹੀਂ ਹੋਵੇਗਾ। ਰੂਪਰ ਨੇ ਕਿਹਾ,' ਦੇਖਣ ਤੋਂ ਲੱਗਦਾ ਹੈ ਕਿ ਉਸਦੇ ਅੰਦਰ ਪ੍ਰਤਿਭਾ ਛਿੱਪੀ ਹੈ ਪਰ ਉਹ ਗੇਂਦ ਦੀ ਲਾਈਨ 'ਚ ਆ ਕੇ ਨਹੀਂ ਖੇਡਦਾ। ਉਸ ਨੂੰ ਬੈਕਫੁਟ 'ਤੇ ਜਾ ਕੇ ਖੇਡਣਾ ਪਸੰਦ ਹੈ ਅਤੇ ਵਿਕਟ ਸਕੁਆਇਰ 'ਚ ਖੇਡਦਾ ਹੈ ਇਥੇ ਤਾਂ ਉਹ ਚੱਲ ਜਾਵੇਗਾ ਪਰ ਬੱਲੇ ਅਤੇ ਸ਼ਰੀਰ ਵਿਚਕਾਰ ਕਾਫੀ ਅੰਤਰ ਹੋਣ ਨਾਲ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਉਸਨੂੰ ਪਰੇਸ਼ਾਨੀ ਹੋ ਸਕਦੀ ਹੈ।
ਚੋਪੜਾ ਨੇ ਕਿਹਾ,' ਅਸੀਂ ਅਜੇ ਜੋ ਦੇਖਿਆ ਉਹ ਅਜੇ ਸਿਰਫ ਟ੍ਰੇਲਰ ਹੈ। ਉਹ ਕਾਫੀ ਪ੍ਰਤੀਭਾਸ਼ਾਲੀ ਲੱਗ ਰਿਹਾ ਹੈ। ਤੁਸੀਂ ਇਸ 'ਚ ਵਿਪੱਖ ਅਤੇ ਪਿੱਚ ਦੇ ਸਪਾਟ ਹੋਣ ਵਰਗੇ ਨੁਕਸ ਨਹੀਂ ਕੱਢ ਸਕਦੇ, ਪਰ ਉਸਦੀ ਪਰੀਖਿਆਂ ਨਿਦੇਸ਼ਾਂ 'ਚ ਹੋਵੇਗਾ ਅਤੇ ਮੈਨੂੰ ਵਿਸ਼ਾਵਸ ਹੈ ਕਿ ਉਹ ਇਸ ਨਾਲ ਅਵਗਤ ਹੋਵੇਗਾ।ਉਨ੍ਹਾਂ ਕਿਹਾ,' ਅਜੇ ਇਕ ਦੋ ਚੀਜ਼ਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਨ੍ਹਾਂ 'ਤੇ ਕੰਮ ਕਰ ਰਿਹਾ ਹੋਵੇਗਾ। ਇਨ੍ਹਾਂ 'ਚੋਂ ਇਕ ਉਨ੍ਹਾਂ ਦਾ ਮੂਵਮੈਂਟ ਹੈ ਜੋ ਕਿ ਅਜੇ ਆਈ.ਪੀ.ਐੱਲ. ਤੋਂ ਭਿੰਨ ਲੱਗ ਰਿਹਾ ਹੈ ਮੈਂ ਬਹੁਤ ਚਿੰਤਿਤ ਨਹੀਂ ਹਾਂ, ਉਸਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪ੍ਰਿਥਵੀ ਸ਼ਾਅ ਨੂੰ ਬਹੁਤ ਕਰੀਬ ਤੋਂ ਦੇਖਣ ਵਾਲੇ ਮੁੰਬਈ ਦੇ ਅਮੋਲ ਮਜੂਮਦਾਰ ਦਾ ਮੰਨਣਾ ਹੈ ਕਿ ਅਜੇ ਇਸ ਨੌਜਵਾਨ ਬੱਲੇਬਾਜ਼ ਦੀ ਤਕਨੀਕ ਨੂੰ ਲੈ ਕੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਅਤੇ ਇਸਦੇ ਲਈ ਉਨ੍ਹਾਂ ਨੂੰ ਵਿਦੇਸ਼ਾਂ 'ਚ ਖੇਡਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਮਜੂਮਦਾਰ ਨੇ ਕਿਹਾ,' ਮੈਂ ਨਹੀਂ ਲੱਗਦਾ ਕਿ ਉਨ੍ਹਾਂ ਨੇ ਬਹੁਤ ਜ਼ਿਆਦਾ ਬਦਲਾਅ ਕਰਨ ਦੀ ਜ਼ਰੂਰਤ ਹੈ। ਹਰ ਖਿਡਾਰੀ ਦੀ ਖੇਡ ਦੀ ਆਪਣੀ ਸ਼ੈਲੀ ਹੁੰਦੀ ਹੈ। ਉਸਦੀ ਸ਼ੈਲੀ ਹਮਲਾਵਰ ਹੈ ਅਤੇ ਉਸ ਇਸ ਜਾਰੀ ਰੱਖਣਾ ਚਾਹੀਦਾ ਹੈ । ਸਾਨੂੰ ਉਸਦੇ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਖੇਡਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਅਜੇ ਇਸ ਬਾਰੇ 'ਚ ਗੱਲ ਕਰ ਸਕਦੇ ਹਨ।'
