ਬੈਨ ਲੱਗਣ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਹੋਇਆ ਪ੍ਰਿਥਵੀ ਸ਼ਾਹ
Sunday, Aug 11, 2019 - 10:25 PM (IST)

ਨਵੀਂ ਦਿੱਲੀ- ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਟੈਸਟ ਬੱਲੇਬਾਜ਼ ਪ੍ਰਿਥਵੀ ਸ਼ਾਹ 'ਤੇ ਬੀ. ਸੀ. ਸੀ. ਆਈ. ਨੇ 8 ਮਹੀਨਿਆਂ ਦਾ ਬੈਨ ਲਾ ਦਿੱਤਾ ਸੀ, ਜਿਸ ਕਾਰਣ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਪ੍ਰਿਥਵੀ ਨੇ ਸਿਹਤ ਵਿਚ ਸੁਧਾਰ ਲਿਆਉਣ ਲਈ ਭਾਰਤ ਛੱਡ ਦਿੱਤਾ ਹੈ ਤੇ ਬੈਨ ਨਾਲ ਜੁੜੀਆਂ ਖਬਰਾਂ ਤੋਂ ਦੂਰੀ ਬਣਾਉਣ ਲਈ ਇੰਗਲੈਂਡ ਚਲਾ ਗਿਆ ਹੈ। ਪ੍ਰਿਥਵੀ 'ਤੇ ਲੱਗੀ 8 ਮਹੀਨਿਆਂ ਦੀ ਪਾਬੰਦੀ 15 ਨਵੰਬਰ ਨੂੰ ਖਤਮ ਹੋਵੇਗੀ।