ਪ੍ਰਿਥੂ ਭਾਰਤ ਦੇ 64ਵੇਂ ਗ੍ਰੈਂਡਮਾਸਟਰ ਬਣੇ

07/19/2019 3:59:39 PM

ਸਪੋਰਟਸ ਡੈਸਕ— ਦਿੱਲੀ ਦੇ ਪ੍ਰਿਥੂ ਗੁਪਤਾ ਲੀਗ 2019 ਦੇ ਪੰਜਵੇਂ ਦੌਰ 'ਚ ਆਈ.ਐੱਮ. ਲੇਵ ਯਾਂਕੇਲੇਵਿਚ ਨੂੰ ਹਰਾ ਕੇ 2500 ਅੰਕ ਦੀ ਈ.ਐੱਲ.ਓ. ਰੇਟਿੰਗ ਪਾਰ ਕਰਨ ਵਾਲੇ ਭਾਰਤ ਦੇ 64ਵੇਂ ਗ੍ਰੈਂਡਮਾਸਟਰ ਬਣ ਗਏ। ਪ੍ਰਿਥੂ ਨੇ 9 ਸਾਲ ਦੀ ਉਮਰ ਤੋਂ ਹੀ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਹ ਉਪਲਬਧੀ 15 ਸਾਲ ਚਾਰ ਮਹੀਨੇ 10 ਦਿਨ 'ਚ ਹਾਸਲ ਕੀਤੀ। 31 ਸਾਲ ਪਹਿਲਾਂ ਵਿਸ਼ਵਨਾਥਨ ਆਨੰਦ ਭਾਰਤ ਦੇ ਪਹਿਲੇ ਗ੍ਰੈਂਡਮਾਸਟਰ ਸਨ। ਆਨੰਦ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ, ''ਹੁਣ ਅਸੀਂ ਪੂਰੇ ਹੋ ਗਏ। 64ਵਾਂ ਗ੍ਰੈਂਡਮਾਸਟਰ। ਸਾਡੇ ਨਵੇਂ ਗ੍ਰੈਂਡਮਾਸਟਰ ਪ੍ਰਿਥੂ ਗੁਪਤਾ ਤੁਹਾਡਾ ਸਵਾਗਤ ਹੈ।।''
PunjabKesari
ਜਵਾਬ 'ਚ ਪ੍ਰਿਥੂ ਨੇ ਵੀ ਆਨੰਦ ਦਾ ਸ਼ੁੱਕਰੀਆ ਅਦਾ ਕੀਤਾ। ਇਸ ਯੁਵਾ ਖਿਡਾਰੀ ਨੇ ਲਿਖਿਆ, ''ਧੰਨਵਾਦ ਆਨੰਦ ਸਰ। ਤੁਸੀਂ ਹਮੇਸ਼ਾ ਤੋਂ ਹੀ ਪ੍ਰੇਰਣਾ ਦਾ ਵੱਡਾ ਸਰੋਤ ਰਹੇ ਹੋ।'' ਪ੍ਰਿਥੂ ਨੇ ਪਿਛਲੇ ਸਾਲ ਜਿਬ੍ਰਾਲਟਰ ਮਾਸਟਰਸ 'ਚ ਆਪਣੀ ਪਹਿਲੀ ਗ੍ਰੈਂਡਮਾਸਟਰਸ ਨਾਰਮ ਹਾਸਲ ਕੀਤੀ ਸੀ। ਇਸੇ ਸਾਲ ਬਿਏਲ ਮਾਸਟਰਸ 'ਚ ਉਨ੍ਹਾਂ ਨੇ ਦੂਜੀ ਨਾਰਮ ਹਾਸਲ ਕੀਤੀ ਸੀ। ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਪੋਰਟੀਸੀਓ ਓਪਨ 'ਚ ਆਖਰੀ ਨਾਰਮ ਮਿਲੀ ਸੀ। ਡੀ. ਗੁਕੇਸ਼ ਭਾਰਤ ਦੇ ਸਭ ਤੋਂ ਯੁਵਾ ਗ੍ਰੈਂਡਮਾਸਟਰ ਹਨ ਜਿਨ੍ਹਾਂ ਨੇ 12 ਸਾਲ 7 ਮਹੀਨੇ 17 ਦਿਨ 'ਚ ਇਹ ਉਪਲਬਧੀ ਇਸ ਸਾਲ ਜਨਵਰੀ 'ਚ ਹਾਸਲ ਕੀਤੀ ਸੀ।


Tarsem Singh

Content Editor

Related News