ਬਹਿਰੀਨ ਦੇ ਪ੍ਰਿੰਸ ਦੀ ਅਗਵਾਈ ਵਾਲੇ ਕੌਮਾਂਤਰੀ ਦਲ ਨੇ ਮਾਊਂਟ ਐਵਰੈਸਟ ਦੀਆਂ ਨਵੀਆਂ ਉਚਾਈਆਂ ਕੀਤੀਆਂ ਫਤਿਹ

Wednesday, May 12, 2021 - 12:47 AM (IST)

ਬਹਿਰੀਨ ਦੇ ਪ੍ਰਿੰਸ ਦੀ ਅਗਵਾਈ ਵਾਲੇ ਕੌਮਾਂਤਰੀ ਦਲ ਨੇ ਮਾਊਂਟ ਐਵਰੈਸਟ ਦੀਆਂ ਨਵੀਆਂ ਉਚਾਈਆਂ ਕੀਤੀਆਂ ਫਤਿਹ

ਕਾਠਮੰਡੂ– ਬਹਿਰੀਨ ਰਾਇਲ ਗਾਰਡ ਦਾ 16 ਮੈਂਬਰੀ ਦਲ ਮਾਊਂਟ ਐਵਰੈਸਟ ਦੀਆਂ ਨਵੀਆਂ ਉਚਾਈਆਂ ਨੂੰ ਫਤਿਹ ਕਰਨ ਵਾਲਾ ਪਹਿਲਾ ਕੌਮਾਂਤਰੀ ਦਲ ਬਣ ਗਿਆ ਹੈ ਇਸ ਦਲ ਦੀ ਅਗਵਾਈ ਪ੍ਰਿੰਸ ਮੁਹੰਮਦ ਹਮਦ ਮੁਹੰਮਦ ਅਲ ਖਲੀਫਾ ਨੇ ਕੀਤੀ। ਰਾਇਲ ਗਾਰਡ ਆਫ ਬਹਿਰੀਨ, ਬਹਿਸੀਨ ਸੈਨਾ ਦੀ ਇਕਾਈ ਹੈ। ਹਿਮਾਲਯਨ ਟਾਈਮਸ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਦਲ ਮੰਗਲਵਾਰ ਦੀ ਸਵੇਰ ਹੀ ਪਰਬਤ ਦੀ ਚੋਟੀ ’ਤੇ ਪਹੁੰਚਿਆ। ਇਸ ਪਰਬਤਾਰਹਣ ਦਾ ਆਯੋਜਨ ਕਰਨ ਵਾਲੀ ਕਮੇਟੀ ਸੇਵਨ ਸਮਿਟ ਟ੍ਰੈਕਸ ਦੇ ਮੁਖੀ ਮਿੰਗਮਾ ਸ਼ੇਰਪਾ ਨੇ ਦੱਸਿਆ ਕਿ ਦਲ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ 5 ਵਜੇ ਤੋਂ ਪੌਣੇ ਸੱਤ ਵਜੇ ਵਿਚਾਲੇ ਪਰਬਤ ਦੀ ਚੋਟੀ ’ਤੇ ਸੀ। ਸੈਲਾਨੀ ਵਿਭਾਗ ਵਿਚ ਨਿਰਦੇਸ਼ਕ ਮੀਰਾ ਆਚਾਰੀਆ ਨੇ ਦੱਸਿਆ ਕਿ ਮਾਊਂਟ ਐਵਰੈਸਟ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚਣ ਵਾਲਾ ਇਹ ਪਹਿਲਾ ਕੌਮਾਂਤਰੀ ਦਲ ਹੈ।

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ

PunjabKesari
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੇਪਾਲ ਤੇ ਚੀਨ ਨੇ ਵਿਸ਼ਵ ਦੇ ਸਭ ਤੋਂ ਉੱਚੇ ਪਰਬਤ ਦੀ ਸੋਧੀ ਉਚਾਈ 8,848.86 ਮੀਟਰ ਦੱਸੀ ਸੀ, ਜਿਹੜੀ ਭਾਰਤ ਵਲੋਂ 1956 ਵਿਚ ਨਾਪੀ ਗਈ ਉਚਾਈ ਤੋਂ ਤਕਰੀਬਨ 86 ਸੈਂਟੀਮੀਟਰ ਉੱਚੀ ਹੈ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News