ਭਾਰਤ ਵਿਰੁੱਧ ਖੇਡਣ ਨਾਲ ਵਿਸ਼ਵ ਕੱਪ ਲਈ ਤਿਆਰੀ ਚੰਗੀ ਹੋਵੇਗੀ : ਰੋਸ ਟੇਲਰ
Tuesday, May 21, 2019 - 07:24 PM (IST)

ਦੁਬਈ— ਨਿਊਜ਼ੀਲੈਂਡ ਦੇ ਮੱਧਕ੍ਰਮ ਦੇ ਬੱਲੇਬਾਜ਼ ਰੋਸ ਟੇਲਰ ਨੇ ਮੰਗਲਵਾਰ ਨੂੰ ਕਿਹਾ ਕਿ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਭਾਰਤ ਵਿਰੁੱਧ ਅਭਿਆਸ ਮੈਚ ਖੇਡਣ ਨਾਲ ਉਸਦੀ ਟੀਮ ਨੂੰ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸਵ ਕੱਪ ਲਈ ਤਿਆਰ ਹੋਣ ਵਿਚ ਮਦਦ ਮਿਲੇਗੀ। ਨਿਊਜ਼ੀਲੈਂਡ 25 ਮਈ ਨੂੰ ਭਾਰਤ ਤੇ 28 ਮਈ ਨੂੰ ਵੈਸਟਇੰਡੀਜ਼ ਵਿਰੁੱਧ ਅਭਿਆਸ ਮੈਚ ਖੇਡੇਗਾ। ਵਿਸ਼ਵ ਕੱਪ ਵਿਚ ਉਸਦਾ ਪਹਿਲਾ ਮੈਚ ਸ਼੍ਰੀਲੰਕਾ ਵਿਰੁੱਧ 1 ਜੂਨ ਨੂੰ ਕਾਰਡਿਫ ਨਾਲ ਹੋਵੇਗਾ। ਟੇਲਰ ਨੇ ਕਿਹਾ, ''ਭਾਰਤ ਵੁੱਰਧ 25 ਮਈ ਦਾ ਮੈਚ ਬੁਹਤ ਚੰਗੀ ਤਿਆਰੀ ਹੋਵੇਗੀ। ਉਹ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਹੈ ਤੇ ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸ਼ਾਮਲ ਹੈ। ਸਾਡੇ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਕ ਟੀਮ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਕਰੀਏ।''