ਵਿਸ਼ਵ ਕੱਪ ਲਈ ਤਿਆਰੀ ਪੂਰੀ ਹੈ : ਧੋਨੀ
Wednesday, Mar 09, 2016 - 11:14 AM (IST)

ਕੋਲਕਾਤਾ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਇਕ ਵਾਰ ਫਿਰ ਦੁਹਰਾਇਆ ਕਿ ਮੇਜ਼ਬਾਨ ਟੀਮ ਦੀਆਂ ਆਈ. ਸੀ. ਸੀ. ਵਿਸ਼ਵ ਕੱਪ ਲਈ ਤਿਆਰੀਆਂ ਬਹੁਤ ਚੰਗੀਆਂ ਹਨ ਤੇ ਟੀਮ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹੈ।
ਏਸ਼ੀਆ ਕੱਪ ਟੀ-20 ਟੂਰਨਾਮੈਂਟ ਦਾ ਖਿਤਾਬ ਦਿਵਾਉਣ ਵਾਲੇ ਕਪਤਾਨ ਧੋਨੀ ਨੇ ਪੱਤਰਕਾਰ ਸੰਮੇਲਨ ''ਚ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਕਿਹਾ, ''''ਸਾਡੀਆਂ ਤਿਆਰੀਆਂ ਅਤੇ ਪੂਰੀ ਟੀਮ ਇਸ ਸਮੇਂ ਚੰਗੀ ਸਥਿਤੀ ਵਿਚ ਚੱਲ ਰਹੀ ਹੈ ਤੇ ਉਸ ਨੂੰ ਦੇਖਦਿਆਂ ਅਸੀਂ ਟੂਰਨਾਮੈਂਟ ਲਈ ਕਾਫੀ ਆਸਵੰਦ ਹਾਂ।''''
ਦੁਨੀਆ ਦੀ ਨੰਬਰ ਇਕ ਟੀ-20 ਟੀਮ ਅਤੇ ਏਸ਼ੀਆ ਕੱਪ ਚੈਂਪੀਅਨ ਬਣੀ ਟੀਮ ਇੰਡੀਆ ਨੂੰ ਫਿਲਹਾਲ ਖਿਤਾਬ ਦਾ ਵੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਧੋਨੀ ਨੇ ਕਿਹਾ, ''''ਜਦੋਂ ਗੱਲ ਉਮੀਦਾਂ ਦੀ ਹੁੰਦੀ ਹੈ ਤਾਂ ਇਹ ਸਾਲ 2011 ਦੇ ਵਨ ਡੇ ਕੱਪ ਦੀ ਹੀ ਤਰ੍ਹਾਂ ਹੈ ਪਰ ਅਸੀਂ ਉਮੀਦਾਂ ''ਤੇ ਧਿਆਨ ਨਹੀਂ ਦਿੰਦੇ ਕਿਉਂਕਿ ਇਸ ਨਾਲ ਖਿਡਾਰੀ ਵਾਧੂ ਦਬਾਅ ''ਚ ਆ ਜਾਂਦੇ ਹਨ ਤੇ ਉਨ੍ਹਾਂ ਦੇ ਪ੍ਰਦਰਸ਼ਨ ''ਤੇ ਇਸ ਦਾ ਅਸਰ ਪੈ ਜਾਂਦਾ ਹੈ।''''
ਭਾਰਤੀ ਸੀਮਤ ਓਵਰ ਕਪਤਾਨ ਨੇ ਨਾਲ ਹੀ ਕਿਹਾ ਕਿ ਵਿਸ਼ਵ ਕੱਪ ਵਿਚ ਵੀ ਉਹ ਏਸ਼ੀਆ ਕੱਪ ਦੀਆਂ ਰਣਨੀਤੀਆਂ ''ਤੇ ਹੀ ਕੰਮ ਕਰਨਗੇ। ਟੀਮ ਦੇ ਕ੍ਰਮ ਨੂੰ ਲੈ ਕੇ ਕਪਤਾਨ ਨੇ ਕਿਹਾ, ''''ਏਸ਼ੀਆ ਕੱਪ ਵਿਚ ਟੀਮ ਦਾ ਸੰਯੋਜਨ ਚੰਗਾ ਰਿਹਾ ਸੀ ਤੇ ਲੱਗਭਗ ਸਾਰਿਆਂ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਸੀ। ਵਿਸ਼ਵ ਕੱਪ ਵਿਚ ਮੈਂ 90 ਫੀਸਦੀ ਉਸੇ ਭੂਮਿਕਾ ਨੂੰ ਨਿਭਾਵਾਂਗਾ, ਜਿਹੜੀ ਏਸ਼ੀਆ ਕੱਪ ਵਿਚ ਨਿਭਾਈ ਸੀ।''''
ਏਸ਼ੀਆ ਕੱਪ ਵਿਚ ਧੋਨੀ ਨੇ ਬੱਲੇਬਾਜ਼ੀ ਕ੍ਰਮ ਵਿਚ ਕੁਝ ਬਦਲਾਅ ਕੀਤੇ ਸਨ ਤੇ ਟੀਮ ਟੂਰਨਾਮੈਂਟ ''ਚ ਅਜੇਤੂ ਰਹੀ ਸੀ। ਉਸ ਨੇ ਆਪਣੇ ਗਰੁੱਪ ਸੈਸ਼ਨ ਵਿਚ ਵੀ ਸਾਰੇ ਮੈਚ ਜਿੱਤੇ ਸਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਵਿਚ ਵੀ ਧੋਨੀ ਆਪਣੇ ਜੇਤੂ ਕ੍ਰਮ ਵਿਚ ਕੋਈ ਬਦਲਾਅ ਨਹੀਂ ਕਰੇਗਾ। ਉਸ ਨੇ ਕਿਹਾ ਕਿ ਉਹ ਫਾਈਨਲ ਨੂੰ ਲੈ ਕੇ ਚਿੰਤਤ ਨਹੀਂ ਹਨ ਸਗੋਂ ਟੂਰਨਾਮੈਂਟ ਵਿਚ ਇਕ-ਇਕ ਮੈਚ ''ਤੇ ਧਿਆਨ ਕੇਂਦ੍ਰਿਤ ਕਰਕੇ ਖੇਡਣਗੇ।