ਪ੍ਰਣੀਤ ਤੇ ਕਸ਼ਯਪ ਓਪਨ ਬੈਡਮਿੰਟਨ ਟੂਰਨਾਮੈਂਟ 2019 ਦੇ ਕੁਆਟਰ ਫਾਈਨਲ 'ਚ
Thursday, Mar 28, 2019 - 05:58 PM (IST)

ਸਪੋਰਟਸ ਡੈਸਕ- ਬੀ ਸਾਈ ਪ੍ਰਣੀਤ ਨੇ ਪਿਛੜਨ ਮਗਰੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਵਤਨੀ ਤੇ ਪੰਜਵੇਂ ਵਰੀਏ ਸਮੀਰ ਵਰਮਾ ਨੂੰ ਵੀਰਵਾਰ ਨੂੰ ਇੱਥੇ ਤਿੰਨ ਗੇਮ ਤੱਕ ਚਲੇ ਸਖਤ ਮੁਕਾਬਲੇ 'ਚ ਹਰਾ ਕੇ ਯੋਨੇਕਸ ਸਨਰਾਈਜ਼ ਇੰਡੀਆ ਓਪਨ 2019 ਦੇ ਪੁਰਸ਼ ਸਿੰਗਲ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਪ੍ਰਣੀਤ ਨੇ ਇਕ ਘੰਟਾ ਤੇ 12 ਮਿੰਟ ਚੱਲੇ ਮੁਕਾਬਲੇ 'ਚ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਸਮੀਰ ਨੂੰ 18-21, 21-16, 21-15 ਤੋਂ ਹਰਾਇਆ। ਗੈਰਵਰੀਏ ਤੇ ਦੁਨੀਆ ਦੇ 55ਵੇਂ ਨੰਬਰ ਦੇ ਖਿਡਾਰੀ ਕਸ਼ਯਪ ਨੂੰ ਹਾਲਾਂਕਿ ਥਾਈਲੈਂਡ ਦੇ ਟੇਨੋਂਗਸੇਕ ਸੈਨਸੋਮਬੂਨਸੁਕ ਦੇ ਖਿਲਾਫ 21-11, 21-13 ਦੀ ਜਿੱਤ ਦੇ ਦੌਰਾਨ ਜ਼ਿਆਦਾ ਪਸੀਨਾ ਨਹੀਂ ਬਹਾਨਾ ਪਿਆ।
ਕੁਆਟਰ ਫਾਈਨਲ 'ਚ ਪ੍ਰਣੀਤ ਦਾ ਸਾਹਮਣਾ ਤੀਜੇ ਵਰੀਏ ਕਿਦਾਂਬੀ ਸ਼ਰੀਕਾਂਤ ਤੇ ਚੀਨ ਦੇ ਲਿਊ ਗੁਆਂਗਝੂ ਦੇ 'ਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਕਸ਼ਯਪ ਵਤਨੀ ਭਾਰਤੀ ਸ਼ੁਭੰਕਰ ਡੇ ਤੇ ਚੀਨੀ ਤਾਇਪੇ ਦੇ ਵੈਂਗ ਜੂ ਵੇਈ ਦੇ 'ਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਣਗੇ।