ਈ. ਪੀ. ਐੱਲ. ’ਚ ਕੋਰੋਨਾ ਵਾਇਰਸ ਨਾਲ ਜੁਡ਼ੇ ਦੋ ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ

Sunday, May 24, 2020 - 10:27 AM (IST)

ਈ. ਪੀ. ਐੱਲ. ’ਚ ਕੋਰੋਨਾ ਵਾਇਰਸ ਨਾਲ ਜੁਡ਼ੇ ਦੋ ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਸਪੋਰਟਸ ਡੈਸਕ— ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ) ਨੇ ਕਿਹਾ ਹੈ ਕਿ ਦੋ ਵੱਖ ਕਲੱਬਾਂ ਦੇ ਦੋ ਹੋਰ ਲੋਕ ਕੋਰੋਨਾ ਵਾਇਰਸ ਲਈ ਪਾਜ਼ੀਟਿਵ ਪਾਏ ਗਏ ਹਨ। ਇਹ ਲੀਗ ਲਈ ਝਟਕਾ ਹੈ ਜੋ ਤਿੰਨ ਹਫਤਿਆਂ ਬਾਅਦ ਸੈਸ਼ਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਪਿਛਲੇ ਹਫਤੇ ਤਿੰਨ ਦਿਨ ’ਚ ਕੋਵਿਡ-19 ਲਈ 996 ਖਿਡਾਰੀਆਂ ਅਤੇ ਕਲਬਾਂ ਦੇ ਸਟਾਫ ਦੇ ਟੈਸਟ ਕੀਤੇ ਗਏ।

PunjabKesari

ਈ. ਪੀ. ਐੱਲ. ਨੇ ਸ਼ਨੀਵਾਰ ਨੂੰ ਬਿਆਨ ’ਚ ਕਿਹਾ, ‘ਇਨ੍ਹਾਂ ’ਚ ਦੋ ਕਲੱਬਾਂ ਦੇ ਦੋ ਲੋਕਾਂ ਦੇ ਨਤੀਜੇ ਪਾਜ਼ੀਟਿਵ ਆਏ ਹਨ। ਲੀਗ ਨੇ ਕਿਹਾ, ‘ਖਿਡਾਰੀ ਜਾਂ ਸਟਾਫ ਜੋ ਵੀ ਪਾਜ਼ੀਟਿਵ ਪਾਏ ਗਏ ਹਨ ਉਹ ਖੁਦ ਨੂੰ 7 ਦਿਨਾਂ ਲਈ ਕੁਆਰੰਟੀਨ ’ਚ ਰੱਖਣਗੇ। ਇਸ ਤੋਂ ਪਹਿਲਾਂ 17 ਅਤੇ 18 ਮਈ ਨੂੰ ਹੋਏ 748 ਟੈਸਟ ’ਚ ਤਿੰਨ ਕਲੱਬਾਂ ਦੇ 6 ਲੋਕ ਕੋਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਸਨ। ਇਹ 6 ਲੋਕ ਹੁਣ ਵੀ 7 ਦਿਨਾਂ ਦੇ ਕੁਆਰੰਟੀਨ ਤੋਂ ਗੁਜ਼ਰ ਰਹੇ ਹਨ ਅਤੇ ਹਾਲ ’ਚ ਹੋਏ ਟੈਸਟ ’ਚ ਸ਼ਾਮਲ ਨਹੀਂ ਸਨ।


author

Davinder Singh

Content Editor

Related News