ਪ੍ਰੀਤੀ ਜ਼ਿੰਟਾ ਦੇ ਜੌੜੇ ਬੱਚਿਆਂ ਨੇ ਉਠਾਇਆ IPL ਦਾ ਆਨੰਦ, ਅਦਾਕਾਰਾ ਨੇ ਸਾਂਝੀ ਕੀਤੀ ਤਸਵੀਰ

Monday, Mar 28, 2022 - 04:41 PM (IST)

ਪ੍ਰੀਤੀ ਜ਼ਿੰਟਾ ਦੇ ਜੌੜੇ ਬੱਚਿਆਂ ਨੇ ਉਠਾਇਆ IPL ਦਾ ਆਨੰਦ, ਅਦਾਕਾਰਾ ਨੇ ਸਾਂਝੀ ਕੀਤੀ ਤਸਵੀਰ

ਨਵੀਂ ਦਿੱਲੀ (ਭਾਸ਼ਾ)- ਪੰਜਾਬ ਕਿੰਗਜ਼ ਦੀ ਸਹਿ-ਮਾਲਕਣ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਜੌੜੇ ਬੱਚਿਆਂ ਜੈ ਅਤੇ ਜੀਆ ਦੀ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣਾ ਪਹਿਲਾ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਦੇਖਦੇ ਰਹੇ ਸਨ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਅਦਾਕਾਰਾ ਨੇ ਆਪਣੇ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਆਈ.ਪੀ.ਐੱਲ. 2022 ਦੇ ਤੀਜੇ ਮੈਚ ਦੀ ਝਲਕ ਦਿਖਾਈ ਗਈ।

ਇਹ ਵੀ ਪੜ੍ਹੋ: ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਜ਼ਖ਼ਮੀ, IPL 'ਚ ਖੇਡਣਾ ਸ਼ੱਕੀ

PunjabKesari

ਕੈਪਸ਼ਨ ਵਿਚ ਉਨ੍ਹਾਂ ਲਿਖਿਆ, "ਨਵੀਂ ਟੀਮ, ਨਵਾਂ ਕਪਤਾਨ ਅਤੇ ਨਵੇਂ ਪ੍ਰਸ਼ੰਸਕ। ਸ਼ਾਨਦਾਰ ਦੌੜਾਂ ਦਾ ਪਿੱਛਾ ਕਰਨ ਅਤੇ ਜੈ ਐਂਡ ਜੀਆ ਦੀ ਪਹਿਲੀ ਆਈ.ਪੀ.ਐੱਲ. ਗੇਮ ਨੂੰ ਇੰਨਾ ਯਾਦਗਾਰ ਬਣਾਉਣ ਲਈ @punjabkingsipl ਦਾ ਧੰਨਵਾਦ। ਮੈਂ ਆਪਣਾ ਹਾਸਾ ਨਹੀਂ ਰੋਕ ਸਕਦੀ।" ਸੋਸ਼ਲ ਮੀਡੀਆ 'ਤੇ ਇਹ ਪੋਸਟ ਵਾਇਰਲ ਹੋਣ ਮਗਰੋਂ ਲਾਈਕਸ ਅਤੇ ਕੁਮੈਂਟਸ ਦਾ ਹੜ੍ਹ ਆ ਗਿਆ। ਯੂਜ਼ਰ ਇਸ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮੈਚ ਦੀ ਗੱਲ ਕਰੀਏ ਤਾਂ ਜ਼ਿੰਟਾ ਦੀ ਸਹਿ-ਮਾਲਕੀਅਤ ਵਾਲੀ ਟੀਮ ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਡੀ.ਵਾਈ. ਪਾਟਿਲ ਸਟੇਡੀਅਮ ਵਿਚ ਆਪਣੇ ਪਹਿਲੇ ਆਈ.ਪੀ.ਐੱਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ 205/2 ਦੇ ਜਵਾਬ ਵਿਚ 19 ਓਵਰਾਂ ਵਿਚ 208/5 ਦੌੜਾਂ ਬਣਾ ਕੇ ਜਿੱਤ ਦਾ ਆਗਾਜ਼ ਕੀਤਾ।

ਇਹ ਵੀ ਪੜ੍ਹੋ: ਹਰਭਜਨ ਸਿੰਘ ਵੱਲੋਂ 'ਆਪ' ਹਾਈਕਮਾਨ ਦਾ ਧੰਨਵਾਦ, ਕਿਹਾ-ਪੰਜਾਬ ਪ੍ਰਤੀ ਦੇਵਾਂਗਾ ਸਭ ਤੋਂ ਬਿਹਤਰ ਸੇਵਾਵਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News