ਪੰਜਾਬ ਦੀ ਹਾਰ ਤੋਂ ਬਾਅਦ ਟੁੱਟਿਆ ਪ੍ਰੀਤੀ ਜ਼ਿੰਟਾ ਦਾ ਦਿਲ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਪੋਸਟ

Monday, Nov 02, 2020 - 12:22 AM (IST)

ਪੰਜਾਬ ਦੀ ਹਾਰ ਤੋਂ ਬਾਅਦ ਟੁੱਟਿਆ ਪ੍ਰੀਤੀ ਜ਼ਿੰਟਾ ਦਾ ਦਿਲ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਪੋਸਟ

ਦੁਬਈ- ਕਿੰਗਜ਼ ਇਲੈਵਨ ਪੰਜਾਬ ਨੂੰ ਚੇਨਈ ਸੁਪਰ ਕਿੰਗਜ਼ ਤੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਪੰਜਾਬ ਦਾ ਆਈ. ਪੀ. ਐੱਲ. ਦਾ ਖਿਤਾਬ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਹੈ। ਇਸ ਹਾਰ ਦੇ ਨਾਲ ਪੰਜਾਬ ਟੀਮ ਦੀ ਮਾਲਕਿਨ ਪ੍ਰੀਤੀ ਜ਼ਿੰਟਾ ਨੂੰ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਨੇ ਪੰਜਾਬ ਦੀ ਹਾਰ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।

PunjabKesari
ਪੰਜਾਬ ਦੀ ਮਾਲਕਿਨ ਪ੍ਰੀਟੀ ਜ਼ਿੰਟਾ ਨੇ ਟੀਮ ਦੀ ਹਾਰ 'ਤੇ ਟਵੀਟ ਕੀਤਾ। ਇਸ ਟਵੀਟ 'ਚ ਪ੍ਰੀਤੀ ਜ਼ਿੰਟਾ ਨੇ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਹੋਏ 2 ਟੁੱਟੇ ਹੋਏ ਦਿਲਾਂ ਦੀ ਇਮੋਜੀ ਸ਼ੇਅਰ ਕੀਤੀ। ਉਸਦੇ ਇਸ ਇਮੋਜੀ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਟੀਮ ਦੇ ਪਲੇਅ ਆਫ ਤੱਕ ਨਾ ਪਹੁੰਚਣ ਦਾ ਕਿੰਨਾ ਦੁੱਖ ਹੋਇਆ ਹੈ। ਪ੍ਰੀਤੀ ਜ਼ਿੰਟਾ ਪੰਜਾਬ ਹਰ ਮੈਚ 'ਚ ਟੀਮ ਨੂੰ ਸਪੋਰਟ ਕਰਦੀ ਹੋਈ ਮੈਦਾਨ 'ਚ ਦਿਖਾਈ ਦਿੰਦੀ ਸੀ।


ਕਿੰਗਜ਼ ਇਲੈਵਨ ਪੰਜਾਬ ਦੀ ਆਈ. ਪੀ. ਐੱਲ. 'ਚ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਉਸ ਨੂੰ ਪਹਿਲੇ 7 ਮੈਚਾਂ 'ਚੋਂ 6 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਤੋਂ ਬਾਅਦ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲਗਾਤਾਰ 5 ਮੈਚਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪੰਜਾਬ ਦੇ ਇਸ ਪ੍ਰਦਰਸ਼ਨ ਨਾਲ ਇਕ ਬਾਰ ਫਿਰ ਲੱਗਣ ਲੱਗਾ ਕਿ ਪੰਜਾਬ ਦੀ ਟੀਮ ਪਲੇਅ ਆਫ ਦੇ ਲਈ ਕੁਆਲੀਫਾਈ ਕਰ ਲਵੇਗੀ ਪਰ ਇਸ ਆਖਰੀ 2 ਮੈਚ ਹਾਰਨ ਦੇ ਕਾਰਨ ਪੰਜਾਬ ਦੀ ਟੀਮ ਪਲੇਅ ਆਫ ਤੋਂ ਬਾਹਰ ਹੋ ਗਈ।

PunjabKesari


author

Gurdeep Singh

Content Editor

Related News