ਪੰਜਾਬ ਦਾ ਹਾਰ ਤੋਂ ਬਾਅਦ ਪ੍ਰਿਟੀ ਦੇ ਟਵੀਟ ਨੇ ਜਿੱਤਿਆ ਲੋਕਾਂ ਦਾ ਦਿਲ
Thursday, Mar 28, 2019 - 05:32 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਵੱਲੋਂ ਮਾਲਕਨ ਪ੍ਰਿਟੀ ਜ਼ਿੰਟਾ ਦੇ ਟਵੀਟ ਨੇ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ। ਮੈਚ ਤੋਂ ਬਾਅਦ ਪ੍ਰਿਟੀ ਜ਼ਿੰਟਾ ਨੇ ਸ਼ਾਹਰੁਖ ਖਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਦੀ ਵਧਾਈ ਦਿੱਤੀ।
ਪ੍ਰਿਟੀ ਜ਼ਿੰਟਾ ਇਸ ਮੈਚ ਦੌਰਾਨ ਸਟੇਡੀਅਮ ਵਿਚ ਨਜ਼ਰ ਨਹੀਂ ਆਈ। ਉਸ ਨੇ ਮੈਚ ਤੋਂ ਬਾਅਦ ਟਵਿੱਟਰ 'ਤੇ ਲਿਖਿਆ, ''ਸ਼ਾਹਰੁਖ ਖਾਨ ਨੂੰ ਵਧਾਈ, ਕੋਲਕਾਤਾ ਨੇ ਚੰਗਾ ਖੇਡ ਦਿਖਾਇਆ। ਇਹ ਵੱਡਾ ਸਕੋਰ ਸੀ ਅਤੇ ਅਸੀਂ ਟੀਚਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਸਾਡਾ ਦਿਨ ਨਹੀਂ ਸੀ । ਕਲ ਨਵਾਂ ਦਿਨ ਹੋਵੇਗਾ, ਸਾਡਾ ਅਗਲਾ ਮੁਕਾਬਲਾ ਘਰੇਲੂ ਮੈਦਾਨ ਮੋਹਾਲੀ 'ਚ ਹੋਣਾ ਹੈ।''