ਪ੍ਰਣਯ ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ''ਚ ਪੁੱਜੇ, ਤ੍ਰਿਸਾ-ਗਾਇਤਰੀ ਹਾਰੀਆਂ
Friday, Jan 13, 2023 - 12:58 PM (IST)

ਕੁਆਲਾਲੰਪੁਰ : ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੇ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਚਿਕੋ ਓਰਾ ਦਵੀ ਵਾਰਡੋਇਓ ਨੂੰ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਇਕ ਘੰਟੇ ਚਾਰ ਮਿੰਟ ਤਕ ਚੱਲਿਆ ਮੁਕਾਬਲਾ 21-9, 15-21, 21-16 ਨਾਲ ਜਿੱਤਿਆ।
ਇਹ ਵੀ ਪੜ੍ਹੋ : IND vs SL, 2nd ODI : ਭਾਰਤ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ, ਸੀਰੀਜ਼ 'ਤੇ ਕੀਤਾ ਕਬਜ਼ਾ
ਹੁਣ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਐੱਨਜੀ ਜੀ ਯੋਂਗ ਜਾਂ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਹੋਵੇਗਾ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸੱਤਵਾਂ ਦਰਜਾ ਹਾਸਲ ਜੋੜੀ ਨੇ ਵੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਇਸ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹੀਬੁਲ ਫਿਕਰੀ ਤੇ ਬਾਗਸ ਮੌਲਾਨਾ ਨੂੰ 49 ਮਿੰਟ ਵਿਚ 21-19, 22-20 ਨਾਲ ਮਾਤ ਦਿੱਤੀ।
ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ: ਇਸ ਦਿਨ ਸਪੇਨ ਨਾਲ ਭਿੜੇਗਾ ਭਾਰਤ; ਟੀਮ ਕੋਲ ਇਤਿਹਾਸ ਦੁਹਰਾਉਣ ਦਾ ਮੌਕਾ
ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਮਗਾ ਜੇਤੂ ਤ੍ਰਿਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਨੂੰ ਪ੍ਰੀ ਕੁਆਰਟਰ ਫਾਈਨਲ ਵਿਚ ਬੁਲਗਾਰੀਆ ਦੀ ਗੈਬਰੀਅਲਾ ਸਟੋਏਵਾ ਤੇ ਸਟੇਫਨੀ ਸਟੋਏਵਾ ਨੇ ਹਰਾ ਦਿੱਤਾ। ਦੁਨੀਆ ਵਿਚ 16ਵੇਂ ਨੰਬਰ ਦੀ ਭਾਰਤੀ ਜੋੜੀ ਨੂੰ 14ਵੀਂ ਰੈਂਕਿੰਗ ਵਾਲੀਆਂ ਸਟੋਏਵਾ ਭੈਣਾਂ ਨੇ 21-13, 15-21, 21-17 ਨਾਲ ਮਾਤ ਦਿੱਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।