ਪ੍ਰਣਯ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ 23ਵੇਂ ਨੰਬਰ ’ਤੇ ਪਹੁੰਚਿਆ
Wednesday, Mar 30, 2022 - 04:39 PM (IST)
ਨਵੀਂ ਦਿੱਲੀ, (ਭਾਸ਼ਾ)–ਮੰਗਲਵਾਰ ਨੂੰ ਨਵੀਂ ਬੀ. ਡਬਲਯੂ. ਐੱਫ. (ਵਿਸ਼ਵ ਬੈਡਮਿੰਟਨ ਮਹਾਸੰਘ) ਰੈਂਕਿੰਗ ਜਾਰੀ ਕੀਤੀ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਸਵਿਸ ਓਪਨ ਵਿਚ ਉਪ ਜੇਤੂ ਰਹਿਣ ਦੇ ਦਮ ’ਤੇ ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿਚ 3 ਸਥਾਨ ਅੱਗੇ 23ਵੇਂ ਨੰਬਰ ’ਤੇ ਪਹੁੰਚ ਗਿਆ। 5 ਸਾਲ ਬਾਅਦ ਖਿਤਾਬੀ ਮੁਕਾਬਲੇ ਵਿਚ ਉਤਰੇ ਪ੍ਰਣਯ ਦੇ ਹੁਣ 52,875 ਅੰਕ ਹੋ ਗਏ ਹਨ।
ਇਹ ਵੀ ਪੜ੍ਹੋ : ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ
ਸਵਿਸ ਓਪਨ ਵਿਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ ਪੀ. ਵੀ. ਸਿੰਧੂ ਦੀ ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਉਹ ਪਹਿਲਾਂ ਵਾਂਗ ਹੀ 7ਵੇਂ ਸਥਾਨ ’ਤੇ ਬਣੀ ਹੋਈ ਹੈ। ਹੋਰਨਾਂ ਭਾਰਤੀਆਂ ਵਿਚ ਨੌਜਵਾਨ ਲਕਸ਼ੈ ਸੇਨ ਪੁਰਸ਼ ਸਿੰਗਲਜ਼ ਅਤੇ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਪੁਰਸ਼ ਡਬਲਜ਼ ਟੀਮ ਟਾਪ-10 ਵਿਚ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਜਰਮਨ ਓਪਨ ਤੇ ਆਲ ਇੰਗਲੈਂਡ ਦੇ ਫਾਈਨਲ ਵਿਚ ਪਹੁੰਚਣ ਵਾਲਾ 20 ਸਾਲਾ ਸੇਨ ਨੌਵੇਂ ਸਥਾਨ ’ਤੇ ਹੈ, ਜਦਕਿ ਚਿਰਾਗ ਤੇ ਸਾਤਵਿਕ ਸੱਤਵੇਂ ਨੰਬਰ ’ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।