ਪ੍ਰਜਨੇਸ਼ ਕਰੀਅਰ ਦੇ ਸਰਵਸ੍ਰੇਸ਼ਠ 84ਵੇਂ ਸਥਾਨ ''ਤੇ ਪਹੁੰਚੇ

03/18/2019 6:16:10 PM

ਨਵੀਂ ਦਿੱਲੀ— ਇੰਡੀਅਨ ਵੇਲਸ ਏ.ਟੀ.ਪੀ. ਟੈਨਿਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਸੋਮਵਾਰ ਨੂੰ ਜਾਰੀ ਏ.ਟੀ.ਪੀ. ਦੀ ਨਵੀਂ ਰੈਂਕਿੰਗ 'ਚ ਕਰੀਅਰ ਦੇ ਸਰਵਸ੍ਰੇਸ਼ਠ 84ਵੇਂ ਸਥਾਨ 'ਤੇ ਪਹੁੰਚ ਗਏ ਜਦਕਿ ਸੱਟ ਦਾ ਸ਼ਿਕਾਰ ਯੁਕੀ ਭਾਂਬਰੀ ਲਗਭਗ ਦੋ ਸਾਲ 'ਚ ਪਹਿਲੀ ਵਾਰ ਚੋਟੀ ਦੇ 200 ਤੋਂ ਬਾਹਰ ਹੋ ਗਏ। ਏ.ਟੀ.ਪੀ. ਮਾਸਟਰਸ ਸੀਰੀਜ਼ ਦੇ ਤੀਜੇ ਦੌਰ 'ਚ ਪਹੁੰਚਣ ਵਾਲੇ ਪ੍ਰਜਨੇਸ਼ ਨੂੰ 61 ਰੇਟਿੰਗ ਅੰਕ ਦਾ ਫਾਇਦਾ ਹੋਇਆ ਜਿਸ ਨਾਲ ਉਸ ਦੀ ਰੈਂਕਿੰਗ ਵਿਚ 13 ਸਥਾਨਾ ਦਾ ਸੁਧਾਰ ਹੋਇਆ। ਇਸ ਪ੍ਰਤੀਯੋਗਿਤਾ ਵਿਚ ਉਸ ਨੇ ਵਿਸ਼ਵ ਰੈਂਕਿੰਗ ਵਿਚ 18ਵੇਂ ਸਥਾਨ 'ਤੇ ਕਾਬਿਜ਼ ਨਿਕੋਲੋਜ ਬਾਸਿਲਾਸ਼ਵਿਲੀ ਨੂੰ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਪੁਰਸ਼ ਸਿੰਗਲਜ਼ ਰੈਂਕਿੰਗ ਵਿਚ ਉਸ ਤੋਂ ਬਾਅਦ ਰਾਮਕੁਮਾਰ ਰਾਮਨਾਥਨ (139) ਦੂਜੇ ਸਰਵਸ੍ਰੇਸ਼ਠ ਭਾਰਤੀ ਹਨ। ਉਸ ਨੂੰ 3 ਸਥਾਨਾ ਦਾ ਨੁਕਸਾਨ ਹੋਇਆ। ਦੋਵੇਂ ਖਿਡਾਰੀ ਇਸ ਹਫਤੇ ਮਿਆਮੀ ਮਾਸਟਰਸ ਦੇ ਸਿੰਗਲਜ਼ ਮੁੱਖ ਡਰਾਅ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਗੋਡੇ ਦੀ ਸੱਟ ਕਾਰਨ ਕੋਰਟ ਤੋਂ ਦੂਰ ਚੱਲ ਰਹੇ ਯੁਕੀ 36 ਸਥਾਨ ਹੇਠ ਖਿਸਕ ਕੇ 207ਵੇਂ ਸਥਾਨ 'ਤੇ ਪਹੁੰਚ ਗਏ।

ਦਿੱਲੀ ਦਾ ਇਹ ਖਿਡਾਰੀ ਪਿਛਲੀ ਵਾਰ ਜੁਲਾਈ 2017 ਰੈਂਕਿੰਗ ਦੇ ਬਾਹਰ ਸੀ। ਸਿੰਗਲਜ਼ ਰੈਂਕਿੰਗ ਵਿਚ ਇਸ ਤੋਂ ਬਾਅਦ ਸਾਕੇਤ ਮਾਇਨੇਨੀ (251) ਅਤੇ ਸ਼ਸ਼ੀ ਮੁਕੰਦ (268) ਦਾ ਨੰਬਰ ਆਉਂਦਾ ਹੈ। ਮੁਕੰਦ ਪੰਜ ਮਹੀਨੇ ਪਹਿਲਾਂ ਚੋਟੀ 400 ਤੋਂ ਬਾਹਰ ਸੀ ਅਤੇ ਉਸਨੇ ਇਸ ਦੌਰਾਨ ਚੰਦਾ ਸੁਧਾਰ ਦਿਖਾਇਆ। ਡਬਲਜ਼ ਵਿਚ ਖੱਬੇ ਹੱਥ ਦੇ ਜੀਵਨ ਨੇਦੁਚੇਝਿਆਨ ਵੀ ਕਰੀਅਰ ਦੀ ਸਰਵਸ੍ਰੇਸ਼ਠ 64ਵੀਂ ਰੈਂਕਿੰਗ ਹਾਸਲ ਕਰ 'ਚ ਸਫਲ ਰਹੇ। ਉਸ ਤੋਂ ਉੱਪਰ ਰੋਹਨ ਬੋਪੰਨਾ 36ਵੇਂ ਅਤੇ ਦਿਵਿਜ ਸ਼ਰਨ 41ਵੇਂ ਸਥਾਨ 'ਤੇ ਕਾਬਿਜ਼ ਹੈ। ਪੂਰਵ ਰਾਜਾ (80) ਅਤੇ ਧਾਕੜ ਲਿਏਂਡਰ ਪੇਸ (94) ਵੀ ਚੋਟੀ 5 ਭਾਰਤੀ ਡਬਲਜ਼ ਖਿਡਾਰੀਆਂ ਵਿਚ ਸ਼ਾਮਲ ਹੈ। ਡਬਲਯੂ. ਟੀ. ਏ. ਰੈਂਕਿੰਗ ਵਿਚ ਅੰਕਿਤਾ ਰੈਨਾ ਨੂੰ 2 ਸਥਾਨ ਦਾ ਨੁਕਸਾਨ ਹੋਇਆ ਹੈ ਪਰ 168ਵੀਂ ਰੈਂਕਿੰਗ ਦੇ ਨਾਲ ਉਹ ਸਰਵਸ੍ਰੇਸ਼ਠ ਭਾਰਤੀ ਹੈ। ਉਸ ਤੋਂ ਬਾਅਦ ਕਰਮਨ ਥਾਂਡੀ ਹੈ ਜੋ 7 ਸਥਾਨਾਂ ਦੇ ਸੁਧਾਰ ਨਾਲ 203ਵੇਂ ਸਥਾਨ 'ਤੇ ਹੈ।


Related News